ਪੀਟੀਆਈ, ਦੁਬਈ : ਭਾਰਤ ਦੇ ਸਾਬਕਾ ਆਲਰਾਉਂਡਰ ਰੌਬਿਨ ਸਿੰਘ ਨੂੰ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ ਦਾ ਕ੍ਰਿਕਟ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਖ਼ਬਰਾਂ ਮੁਤਾਬਕ, 56 ਸਾਲ ਦੇ ਰੌਬਿਨ ਨੂੰ ਮੁੱਖ ਕੋਚ ਦੇ ਰੂਪ ਵਿਚ ਡਗੀ ਬ੍ਰਾਊਨ ਦੀ ਬਰਖ਼ਾਸਤਗੀ ਤੋਂ ਬਾਅਦ ਨਿਯੁਕਤ ਕੀਤਾ ਗਿਆ ਹੈ।

ਰੌਬਿਨ ਉਸ ਸਮੇਂ ਯੁਏਈ ਦੀ ਰਾਸ਼ਟਰੀ ਟੀਮ ਨਾਲ ਜੁੜ ਰਹੇ ਹਨ ਜਦੋਂ ਉਹ ਫਿਕਸਿੰਗ ਦੇ ਦੋਸ਼ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੇ ਪਿਛਲੇ ਸਾਲ ਟੀਮ ਨੂੰ ਹਿਲਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਕਪਤਾਨ ਮੁਹੰਮਦ ਨਵੀਦ ਸਣੇ ਕੁਝ ਸੀਨੀਅਰ ਖਿਡਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਚੋਣ ਪੈਨਲ ਨੂੰ ਵੀ ਭੰਗ ਕਰ ਦਿੱਤਾ ਸੀ।

ਚੋਣ ਕਮੇਟੀ ਤੋਂ ਬਿਨਾ ਬਰਾਊਨ ਨੂੰ ਪਿਛਲੇ ਸਾਲ ਦਸੰਬਰ ਵਿਚ ਆਪਣੇ ਦੇਸ਼ ਵਿਚ ਸਕਾਟਲੈਂਡ ਅਤੇ ਅਮਰੀਕਾ ਖਿਲਾਫ਼ ਸੀਰੀਜ਼ ਅਤੇ ਜਨਵਰੀ ਵਿਚ ਓਮਾਨ ਅਤੇ ਮਸਕਟ ਖ਼ਿਲਾਫ਼ ਵਿਸ਼ਵ ਕੱਪ ਲੀਗ ਦੇ ਦੋ ਮੈਚਾਂ ਦੀ ਟੀਮ ਦੀ ਚੋਣ ਰੋਕਣੀ ਪਈ ਸੀ।

ਰੌਬਿਨ ਨੇ 1989 ਤੋਂ 2001 ਵਿਚ ਭਾਰਤ ਲਈ ਇਕ ਟੈਸਟ ਅਤੇ 136 ਵਨਡੇ ਮੈਚ ਖੇਡੇ ਅਤੇ ਪਿਛਲੇ ਕਈ ਸਾਲਾਂ ਤੋਂ ਕੋਚ ਦੇ ਰੂਪ ਵਿਚ ਕੰਮ ਕਰ ਰਹੇ ਹਨ।

ਉਹ ਆਈਪੀਐਲ ਦੇ ਬੇਹੱਦ ਸਫਲ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਸ ਦੇ ਨਾਲ ਜੁੜੇ ਰਹਿਣ ਤੋਂ ਇਲਾਵਾ 2013 ਤੋਂ ਕੈਰੇਬੀਆਈ ਪ੍ਰੀਮੀਅਰ ਲੀਕ ਵਿਚ ਬਾਰਬਡੋਸ ਟ੍ਰਾਈਡੈਂਟਸ ਅਤੇ ਇਥੇ ਟੀ10 ਲੀਗ ਵਿਚ ਟੀ 10 ਫ੍ਰੈਂਚਾਇਜ਼ੀਆਂ ਨਾਲ ਜੁੜੇ ਰਹੇ ਹਨ।

Posted By: Tejinder Thind