ਨੲੀਂ ਦੁਨੀਆ. ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਖਿਡਾਰੀ ਅਤੇ ਚੋਣ ਕਰਤਾ ਸਰਨਦੀਪ ਸਿੰਘ ਨੇ ਇਕ ਵੱਡਾ ਖ਼ੁਲਾਸਾ ਕੀਤਾ ਹੈ। ਇਕ ਅੰਗਰੇਜ਼ੀ ਵੈਬਸਾਈਟ ਸਪੋਰਟਸਕੀਡਾ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਨੇ ਦੱਸਿਆ ਕਿ ਵਿਰਾਟ ਕੋਹਲੀ ਦੇ ਘਰ ਇਕ ਵੀ ਨੌਕਰ ਨਹੀਂ ਹੈ। ਇਸ ਤੋਂ ਉਨ੍ਹਾਂ ਦੇ ਸੁਭਾਅ ਦਾ ਪਤਾ ਲੱਗਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਘਰ ’ਚ ਕੋਈ ਮਹਿਮਾਨ ਆਉਂਦਾ ਹੈ ਤਾਂ ਵਿਰਾਟ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਖਾਣੇ ਦੀ ਸਾਰੀ ਸਮੱਗਰੀ ਦੀ ਵਿਵਸਥਾ ਖ਼ੁਦ ਕਰਦੇ ਹਨ। ਸਰਨਦੀਪ ਨੇ ਕਿਹਾ ਟੀਮ ਦੇ ਸਾਰੇ ਖਿਡਾਰੀ ਕੋਹਲੀ ਦੀ ਕਾਫੀ ਇੱਜਤ ਕਰਦੇ ਹਨ, ਉਹ ਬੇਹੱਦ ਮਜ਼ਬੂਤ ਵਿਅਕਤੀ ਹੈ।

ਸਾਬਕਾ ਕ੍ਰਿਕਟਰ ਨੇ ਟੀਮ ਚੁਣਨ ਲਈ ਹੋਣ ਵਾਲੀ ਮੀਟਿੰਗ ਸਮੇਂ ਵਿਰਾਟ ਕੋਹਲੀ ਦੇ ਵਿਵਹਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੇ ਦੱਸਿਆ ਕਿ ਬੈਠਕ ਸਮੇਂ ਵਿਰਾਟ ਕਾਫੀ ਸਹਿਜ ਹੋ ਜਾਂਦੇ ਹਨ। ਉਹ ਆਪਣੇ ਆਸ-ਪਾਸ ਦੇ ਲੋਕਾਂ ਦੀ ਰਾਏ ਸੁਣਦੇ ਹਨ। ਸਰਨਦੀਪ ਨੇ ਕਿਹਾ, ਕਈ ਲੋਕਾਂ ਨੂੰ ਲੱਗਦਾ ਹੈ ਕਿ ਕਪਤਾਨ ਅਤੇ ਕੋਚ ਰਵੀ ਸ਼ਸਤਰੀ ਟੀਮ ਦੀ ਚੋਣ ਕਰਦੇ ਹਨ ਅਤੇ ਚੋਣਕਰਤਾਵਾਂ ਦੀ ਰਾਏ ਨੂੰ ਅਣਦੇਖਿਆ ਕਰ ਦਿੰਦੇ ਹਨ। ਪਰ ਅਜਿਹਾ ਬਿਲਕੁੱਲ ਸੱਚ ਨਹੀਂ ਹੈ। ਕੋਹਲੀ ਹਰ ਵਿਅਕਤੀ ਦੀ ਗੱਲ ਦਾ ਸਨਮਾਨ ਕਰਦੇ ਹਨ।

ਸਰਨਦੀਪ ਨੇ ਕਿਹਾ ਕਿ ਵਿਰਾਟ ਜਦੋਂ ਵੀ ਆਉਂਦੇ ਟੀਮ ਮੀਟਿੰਗ 1 ਤੋਂ 2 ਘੰਟੇ ਚੱਲਦੀ ਹੈ। ਉਹ ਇਕ ਚੰਗੇ ਸ੍ਰੋਤਾ ਹਨ, ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਕੋਹਲੀ ਮੈਦਾਨ ’ਚ ਜਿੰਨੇ ਆਕਰਮਕ ਹਨ, ਓਨੇ ਹੀ ਸੁਭਾਅ ਤੋਂ ਸਰਲ ਹਨ। ਟੀਮ ਚੋਣ ਦੀ ਮੀਟਿੰਗ ਦੇ ਸਮੇਂ ਵਿਰਾਟ ਦਾ ਸੁਭਾਅ ਨਿਮਰਤਾ ਵਾਲਾ ਹੁੰਦਾ ਹੈ।

ਉਹ ਸਾਰਿਆਂ ਦੀ ਰਾਏ ਸੁਣਨ ਤੋਂ ਬਾਅਦ ਹੀ ਫ਼ੈਸਲਾ ਲੈਂਦੇ ਹਨ। ਸਾਬਕਾ ਚੋਣ ਕਰਤਾ ਨੇ ਅੱਗੇ ਕਿਹਾ ਕਿ ਗਰਾਊਂਡ ’ਤੇ ਵਿਰਾਟ ਤੋਂ ਸਾਰਿਆਂ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਟੀਮ ਦਾ ਕਪਤਾਨ ਹੋਣ ਨਾਤੇ ਮੈਦਾਨ ’ਤੇ ਕੋਹਲੀ ਦਾ ਆਕਰਮਕ ਹੋਣਾ ਜ਼ਰੂਰੀ ਹੈ। ਮੈਚ ਸਮੇਂ ਕਾਫੀ ਦਬਾਅ ਹੁੰਦਾ ਹੈ, ਕਿਉਂਕਿ ਮੁਸ਼ਕਿਲ ਸਮੇਂ ’ਚ ਉਨ੍ਹਾਂ ਨੂੰ ਹੀ ਫ਼ੈਸਲੇ ਲੈਣੇ ਪੈਂਦੇ ਹਨ।

Posted By: Ramanjit Kaur