ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਓਮਾਨ ਵਿਚ ਹੋਣ ਵਾਲੇ ਮਰਦ ਟੀ-20 ਵਿਸ਼ਵ ਕੱਪ ਵਿਚ ਪਹਿਲੀ ਵਾਰ ਫ਼ੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਦਾ ਇਸਤੇਮਾਲ ਕੀਤਾ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਟੂਰਨਾਮੈਂਟ ਵਿਚ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਟੀ-20 ਵਰਲਡ ਕੱਪ ਜੇਤੂ ਨੂੰ ਮਿਲਣਗੇ 12 ਕਰੋੜ

ਦੁਬਈ : ਆਈਸੀਸੀ ਨੇ ਮਰਦ ਟੀ-20 ਵਿਸ਼ਵ ਕੱਪ ਦੇ ਜੇਤੂ ਨੂੰ 16 ਲੱਖ ਡਾਲਰ (ਲਗਭਗ 12 ਕਰੋੜ ਰੁਪਏ) ਦੀ ਇਨਾਮੀ ਰਕਮ, ਜਦਕਿ ਉੱਪ ਜੇਤੂ ਨੂੰ ਇਸ ਦੀ ਅੱਧੀ ਰਕਮ ਦੇਣ ਦਾ ਐਤਵਾਰ ਨੂੰ ਐਲਾਨ ਕੀਤਾ। ਟੂਰਨਾਮੈਂਟ ਲਈ ਕੁੱਲ 56 ਲੱਖ ਡਾਲਰ (ਲਗਭਗ 42 ਕਰੋੜ ਰੁਪਏ) ਦੀ ਰਕਮ ਇਨਾਮ ਵਜੋਂ ਦੇਣ ਲਈ ਰੱਖੀ ਗਈ ਹੈ।

Posted By: Jatinder Singh