IPL ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ 2020 ਦੇ 34 ਵੇਂ ਮੈਚ 'ਚ ਚੇਨਈ ਸੁਪਰਕਿੰਗਸ ਨੂੰ ਦਿੱਲੀ ਕੈਪੀਟਲਸ ਨੇ ਪੰਜ ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ 180 ਦੌੜਾਂ ਦਾ ਟਾਰਗੈੱਟ ਦਿੱਤਾ। ਦਿੱਲੀ ਦੀ ਟੀਮ ਨੇ ਇਸ ਟਾਰਗੈੱਟ ਨੂੰ ਇਕ ਗੇਂਦ ਰਹਿੰਦੇ ਹਾਸਲ ਕਰ ਲਿਆ। ਮੈਚ 'ਚ ਸ਼ਿਖਰ ਧਵਨ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ 58 ਗੇਂਦਾਂ 'ਤੇ 101 ਦੌੜਾਂ ਦੀ ਪਾਰੀ। ਇਹ ਉਨ੍ਹਾਂ ਦਾ ਆਈਪੀਐੱਲ 'ਚ ਪਹਿਲਾਂ ਸੈਂਕੜਾ ਹੈ। ਧਵਨ ਨੇ ਇਸ ਪਾਰੀ 'ਚ 14 ਚੌਕੇ ਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਆਈਪੀਐੱਲ 'ਚ ਇਕ ਨਵਾਂ ਰਿਕਾਰਡ ਬਣਾਇਆ। ਆਈਪੀਐੱਲ ਦੇ ਇਤਿਹਾਸ 'ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ ਜਦ ਸੀਜ਼ਨ 'ਚ ਪਹਿਲੇ ਤਿੰਨ ਸੈਂਕੜੇ ਭਾਰਤੀ ਬੱਲੇਬਾਜ਼ਾਂ ਨੇ ਲਗਾਏ ਹਨ।

ਸੀਜ਼ਨ ਦਾ ਪਹਿਲਾਂ ਸੈਂਕੜਾ

ਸੀਜ਼ਨ ਦਾ ਪਹਿਲਾਂ ਸੈਂਕੜਾ ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਨੇ ਲਗਾਇਆ ਸੀ। ਉਨ੍ਹਾਂ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਖ਼ਿਲਾਫ਼ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਇਸ ਮੈਚ 'ਚ 132 ਦੋੜਾਂ ਦੀ ਪਾਰੀ ਖੇਡੀ ਸੀ। ਰਾਹੁਲ ਇਸ ਸੀਜ਼ਨ 'ਚ ਹੁਣ ਤਕ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਨੇ ਮੈਚ 'ਚ 74.66 ਦੀ ਔਸਤ ਨਾਲ 448 ਦੌੜਾਂ ਬਣਾਈਆਂ। ਇਸ 'ਚ ਇਕ ਸੈਂਕੜਾ ਤੇ ਚਾਰ ਅਰਧਸੈਂਕੜਾ ਸ਼ਾਮਲ ਹੈ।

Posted By: Sarabjeet Kaur