ਬਿ੍ਰਜਟਾਊਨ (ਏਪੀ) : ਵਿਕਟਕੀਪਰ ਐਲੇਕਸ ਕੈਰੀ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋ ਰਹੇ ਪਹਿਲੇ ਵਨ ਡੇ ਮੈਚ 'ਚ ਜ਼ਖ਼ਮੀ ਆਰੋਨ ਫਿੰਚ ਦੀ ਥਾਂ ਆਸਟ੍ਰੇਲੀਆ ਦੀ ਕਪਤਾਨੀ ਕਰਨਗੇ। ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਫਿੰਚ ਦੇ ਸੱਜੇ ਗੋਡੇ ਵਿਚ ਸ਼ੁੱਕਰਵਾਰ ਨੂੰ ਪੰਜਵੇਂ ਟੀ-20 ਮੈਚ ਦੌਰਾਨ ਸੱਟ ਲੱਗ ਗਈ ਸੀ। ਵਨ ਡੇ ਸੀਰੀਜ਼ ਲਈ ਉਨ੍ਹਾਂ ਦੀ ਫਿਟਨੈੱਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕੈਰੀ ਇਸ ਤੋਂ ਪਹਿਲਾਂ ਐਡੀਲੇਡ ਸਟ੍ਰਾਈਕਰਜ਼, ਸਾਊਥ ਆਸਟ੍ਰੇਲੀਆ ਰੈਡਬੈਕਸ ਤੇ ਆਸਟ੍ਰੇਲੀਆ-ਏ ਦੀ ਕਪਤਾਨੀ ਕਰ ਚੁੱਕੇ ਹਨ।