ਨਵੀਂ ਦਿੱਲੀ : ਆਈਸੀਸੀ ਕ੍ਰਿਕਟ ਵਰਲਡ ਕੱਪ 2019 (ICC Cricket World Cup 2019) ਦੇ ਸ਼ੁਰੂ ਹੋਣ ਵਿਚ ਹੁਣ ਬਸ ਕੁਝ ਮਹੀਨੇ ਹੀ ਬਾਕੀ ਬਚੇ ਹਨ। ਵਿਸ਼ਵ ਕੱਪ ਦੀ ਟਰਾਫ਼ੀ ਦੁਨੀਆ ਭਰ ਦੀ ਸੈਰ 'ਤੇ ਨਿਕਲੀ ਹੈ ਅਤੇ ਅੱਜਕੱਲ੍ਹ ਇਹ ਟਰਾਫੀ ਆਸਟ੍ਰੇਲੀਆ ਵਿਚ ਹੈ। ਭਾਰਤੀ ਟੀਮ ਵੀ ਇਨ੍ਹੀਂ ਦਿਨੀ ਆਸਟ੍ਰੇਲੀਆ ਵਿਚ ਹੈ। ਟੀਮ ਇੰਡੀਆ (Team India) ਦੇ ਕਪਤਾਨ ਵਿਰਾਟ ਕੋਹਲੀ (Virat Kohli) ਨੇ ਆਪਣੇ ਹੱਥਾਂ ਵਿਚ ਵਿਸ਼ਵ ਕੱਪ ਫੜਿਆ ਹੋਇਆ ਹੈ।

ਵਿਰਾਟ ਕੋਹਲੀ ਅਤੇ ਆਸਟ੍ਰੇਲਿਆਈ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਵਿਸ਼ਵ ਕੱਪ ਦੀ ਚਮਚਮਾਉਂਦੀ ਟਰਾਫੀ ਨੂੰ ਇਕੱਠੇ ਹੱਥਾਂ ਵਿਚ ਫੜਿਆ ਹੋਇਆ ਹੈ। ਹੁਣ ਪੂਰੇ ਦੇਸ਼ ਨੂੰ ਵਿਰਾਟ ਫ਼ੌਜ ਤੋਂ ਇਹੀ ਉਮੀਦ ਰਹੇਗੀ ਕਿ ਇਸ ਸਾਲ ਇਕ ਵਾਰ ਫਿਰ ਇਸ ਟਰਾਫੀ ਨੂੰ ਜਿੱਤ ਕੇ ਵਿਸ਼ਵ ਕ੍ਰਿਕਟ ਵਿਚ ਆਪਣੀ ਧਾਕ ਜਮਾਈ ਜਾਵੇ।


ਭਾਰਤ ਇਸ ਤੋਂ ਪਹਿਲਾਂ ਸਾਲ 1983 ਵਿਚ ਕਪਿਲ ਦੇਵ ਦੀ ਅਗਵਾਈ ਅਤੇ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਵਿਸ਼ਵ ਕੱਪ ਜਿੱਤ ਚੁੱਕਾ ਹੈ। ਮੌਜੂਦਾ ਕਪਤਾਨ ਵਿਰਾਟ ਕੋਹਲੀ ਤਾਂ ਸਾਲ 2011 ਦੀ ਵਿਸ਼ਵ ਜੇਤੂ ਟੀਮ ਦਾ ਹਿੱਸਾ ਵੀ ਸਨ। ਹੁਣ ਉਨ੍ਹਾਂ ਨੂੰ ਇਕ ਵਾਰੀ ਫਿਰ ਆਪਣੀ ਟੀਮ ਨੂੰ ਸਰਬੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਾ ਪਵੇਗਾ ਅਤੇ ਵਿਸ਼ਵ ਕੱਪ ਦੀ ਟਰਾਫੀ ਨੂੰ ਤੀਸਰੀ ਵਾਰ ਭਾਰਤ ਲਿਆਉਣ ਲਈ ਜੀਅ-ਤੋੜ ਮਿਹਨਤ ਕਰਨੀ ਪਵੇਗੀ।

Posted By: Seema Anand