ਨਵੀਂ ਦਿੱਲੀ (ਪੀਟੀਆਈ) : ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੁਪਲੇਸਿਸ ਨੂੰ ਆਈਪੀਐੱਲ ਦੀ ਚੇਨਈ ਸੁਪਰ ਕਿੰਗਜ਼ ਦੀ ਖ਼ਰੀਦੀ ਜੋਹਾਨਸਬਰਗ ਟੀਮ ਵਿਚ ਕ੍ਰਿਕਟ ਸੀਐੱਸਏ ਟੀ-20 ਲੀਗ ਦੇ ਪਹਿਲੇ ਸੈਸ਼ਨ ਦੇ ਲਈ ਮਾਰਕੀ ਖਿਡਾਰੀ ਚੁਣਿਆ ਗਿਆ ਹੈ। ਪਿਛਲੇ ਆਈਪੀਐੱਲ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਣ ਵਾਲੇ ਡੁਪਲੇਸਿਸ 2011 ਤੋਂ 2021 ਵਿਚਾਲੇ ਸੀਐੱਸਕੇ ਟੀਮ ਦਾ ਹਿੱਸਾ ਸਨ। ਸੀਐੱਸਕੇ 2016 ਤੇ 2017 ਵਿਚ ਮੁਅੱਤਲ ਸੀ। ਛੇ ਟੀਮਾਂ ਦੀ ਅਗਲੀ ਲੀਗ ਦੇ ਲਈ ਖਿਡਾਰੀਆਂ ਦੀ ਸਿੱਧੀ ਖ਼ਰੀਦ ਦੀ ਆਖ਼ਰੀ ਤਰੀਕ ਬੁੱਧਵਾਰ ਸੀ। ਸੀਐੱਸਏ ਟੀ-20 ਲੀਗ ਦਾ ਪਹਿਲਾ ਸੈਸ਼ਨ ਜਨਵਰੀ-ਫਰਵਰੀ 2023 ਵਿਚ ਖੇਡਿਆ ਜਾਵੇਗਾ।

Posted By: Gurinder Singh