ਨਵੀਂ ਦਿੱਲੀ, ਆਈਏਐੱਨਐੱਸ : Ind vs Aus Test Series : ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੈਡਨ ਨੂੰ ਲੱਗਦਾ ਹੈ ਕਿ ਭਾਰਤ ਦੇ ਟੈਸਟ ਬੱਲੇਬਾਜ਼ ਚੇਤੇਵਸ਼ਰ ਪੁਜਾਰਾ ਉਨ੍ਹਾਂ ਬੱਲੇਬਾਜ਼ਾਂ 'ਚੋਂ ਹੈ ਜੋ ਘੱਟ ਸਟ੍ਰਾਈਕ ਰੇਟ ਤੋਂ ਬਾਅਦ ਵੀ ਵਿਰੋਧੀ ਟੀਮ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੁਜਾਰਾ ਨੇ 2018-19 'ਚ ਪਿਛਲੇ ਆਸਟ੍ਰੇਲੀਆਈ ਦੌਰੇ 'ਤੇ ਤਿੰਨ ਸੈਕੜਿਆਂ ਨਾਲ 521 ਰਨ ਬਣਾਏ ਸੀ। ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਵੀ ਚੁਣਿਆ ਗਿਆ ਸੀ। ਇਸ ਵਾਰ ਵੀ ਉਹ ਟੀਮ ਦੀ ਬੱਲੇਬਾਜ਼ੀ ਦੀ ਮੁਖ ਧੁਰੀ ਰਹੇਗਾ।

ਮੈਥਿਊ ਹੈਡਨ ਨੇ ਸਟਾਰ ਸਪੋਰਟਸ 'ਤੇ ਗੱਲ ਕਰਦੇ ਹੋਏ ਕਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਕੋਲ ਪੂਰੀ ਮਾਤਰਾ 'ਚ ਕੈਫੀਨ ਹੋਵੇ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾ ਪਰੇਸ਼ਾਨ ਕੀਤਾ। ਅਸੀਂ ਉਸ ਪੀੜ੍ਹੀ 'ਚ ਹਾਂ ਜੋ ਚੰਗੇ ਸਟ੍ਰਾਈਕ ਰੇਟ ਵਾਲਾ ਬੱਲੇਬਾਜ਼ਾਂ ਨੂੰ ਪਸੰਦ ਕਰਦੀ ਹੈ। ਪੁਜਾਰਾ ਟੈਸਟ ਕ੍ਰਿਕਟ 'ਚ ਉਨ੍ਹਾਂ ਨੇ ਬੱਲੇਬਾਜ਼ਾਂ 'ਚੋਂ ਹੈ ਜਿਨ੍ਹਾਂ ਦਾ ਸਟ੍ਰਾਈਕ ਰੇਟ 45 ਤੋਂ ਘੱਟ ਦਾ ਹੈ ਤੇ ਉਹ ਤਹਾਨੂੰ ਪਰੇਸ਼ਾਨ ਕਰ ਸਕਦਾ ਹੈ।

ਹੈਡਨ ਦੀ ਇਹ ਗੱਲ ਵੀ ਸਹੀ ਹੈ ਪਰ ਪਿਛਲੇ ਕੁਝ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਚੇਤੇਸ਼ਵਰ ਪੁਜਾਰਾ ਦਾ ਸਟ੍ਰਾਈਕ ਰੇਟ ਬਿਹਤਰ ਹੋਇਆ ਹੈ ਤੇ ਉਹ ਤੇਜ਼ੀ ਨਾਲ ਵੀ ਰਨ ਬਣਾਉਣ ਲੱਗਾ ਹੈ ਕਿਉਂਕਿ ਕਪਤਾਨ ਵਿਰਾਟ ਕੋਹਲੀ ਸਣੇ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ ਆਪਣਾ ਸਟ੍ਰਾਈਕ ਰੇਟ ਸੁਧਾਰਨ ਲਈ ਕਿਹਾ ਸੀ।

Posted By: Ravneet Kaur