Sports news ਜੇਐੱਨਐੱਨ, ਨਵੀਂ ਦਿੱਲੀ : Ind vs Aus ਭਾਰਤ ਤੇ ਆਸਟ੍ਰੇਲੀਆ ਵਿਚਕਾਰ ਬਿ੍ਸਬੇਨ ਦੇ ਗਾਬਾ ’ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਖੇਡਿਆ ਜਾ ਰਿਹਾ ਸੀ। ਮੁਕਾਬਲੇ ਦੇ ਆਖਰੀ ਦਿਨ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ ਦੇ ਮੋਢਿਆਂ ’ਤੇ ਵੱਡੀ ਜ਼ਿਮੇਵਾਰੀ ਸੀ। ਰੋਹਿਤ ਸ਼ਰਮਾ ਦੇ ਜਲਦੀ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਕੋਰਬੋਰਡ ਨੂੰ ਚਲਾਏ ਰੱਖਣਾ ਸੀ ਤੇ ਪੁਜਾਰਾ ਦੇ ਨਾਲ ਇਕ ਸਾਂਝੇਦਾਰੀ ਕਰਨੀ ਸੀ। ਇਸ ਵਿਚਕਾਰ ਸ਼ੁੱਭਮਨ ਗਿੱਲ ਨੇ ਇਕ ਵੱਡਾ ਰਿਕਾਰਡ ਆਪਣੇ ਮਾਂ ਕਰ ਲਿਆ।

ਆਪਣੇ ਛੋਟੇ ਜਿਹੇ ਟੈਸਟ ਕਰੀਅਰ ’ਚ ਸ਼ੁੱਭਮਨ ਗਿੱਲ ਨੇ ਲਗਾਤਾਰ ਕਈ ਰਿਕਾਰਡ ਆਪਣੇ ਨਾਂ ਕੀਤੇ। ਮੰਗਲਵਾਰ ਨੂੰ ਸ਼ੁੱਭਮਨ ਗਿੱਲ ਦੇ ਨਾਂ ਇਕ ਹੋਰ ਰਿਕਾਰਡ ਜੁੜ ਗਿਆ। ਤਾਜ਼ਾਤਰੀਨ ਰਿਕਾਰਡ ਅਨੁਸਾਰ, ਸ਼ੁੱਭਮਨ ਗਿੱਲ ਚੌਥੀ ਪਾਰੀ ’ਚ ਅਰਧ ਸੈਂਕੜਾ ਲਾਗਉਣ ਵਾਲੇ ਸਭ ਤੋਂ ਸਲਾਮੀ ਬੱਲੇਬਾਜ਼ ਬਣ ਗਏ। ਇੱਥੋ ਤਕ ਕਿ ਸਭ ਤੋਂ ਘੱਟ ਉਮਰ ’ਚ 90 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਣ ਵਾਲੇ ਵੀ ਉਹ ਪਹਿਲੇ ਭਾਰਤੀ ਖਿਡਾਰੀ ਹਨ। ਇਸ ਮਾਮਲੇ ’ਚ ਉਨ੍ਹਾਂ ਨੇ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ।

ਦਰਅਸਲ ਸ਼ੁੱਭਮਨ ਗਿੱਲ ਨੇ ਗਾਬਾ ਇੰਟਰਨੈਸ਼ਨਲ ਸਟੇਡੀਅਮ ’ਚ ਆਸਟਰੇਲੀਆ ਦੇ ਨਾਲ ਖੇਡੇ ਗਏ ਚੌਥੇ ਟੈਸਟ ਮੈਚ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਜੜਿਆ। ਹਾਲਾਂਕਿ ਉਹ ਆਪਣਾ ਪਹਿਲਾ ਇੰਟਰਨੈਸ਼ਨਲ ਸੈਂਕੜਾ ਲਗਾਉਣ ਰਹਿ ਗਏ। 91 ਦੌੜਾਂ ’ਤੇ ਆਊਟ ਹੋਏ।

Posted By: Sarabjeet Kaur