ਕੈਨਬਰਾ (ਪੀਟੀਆਈ) : ਕਪਤਾਨ ਹੀਥਰ ਨਾਈਟ ਦੇ ਟੀ-20 ਅੰਤਰਰਾਸ਼ਟਰੀ ਵਿਚ ਪਹਿਲੇ ਸੈਂਕੜੇ ਨਾਲ ਇੰਗਲੈਂਡ ਨੇ ਬੁੱਧਵਾਰ ਨੂੰ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿਚ ਥਾਈਲੈਂਡ 'ਤੇ ਰਿਕਾਰਡ 98 ਦੌੜਾਂ ਨਾਲ ਜਿੱਤ ਦਰਜ ਕੀਤੀ। ਨਾਈਟ ਨੇ 66 ਗੇਂਦਾਂ 'ਤੇ ਅਜੇਤੂ 108 ਦੌੜਾਂ ਬਣਾਈਆਂ। ਉਹ ਇਸ ਚੈਂਪੀਅਨਸ਼ਿਪ ਵਿਚ ਸੈਂਕੜਾ ਲਾਉਣ ਵਾਲੀ ਚੌਥੀ ਬੱਲੇਬਾਜ਼ ਬਣ ਗਈ। ਉਨ੍ਹਾਂ ਦੀ ਪਾਰੀ ਨਾਲ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਦੋ ਵਿਕਟਾਂ 'ਤੇ 176 ਦੌੜਾਂ ਬਣਾਈਆਂ ਜੋ ਉਸ ਦਾ ਟੀ-20 ਅੰਤਰਰਾਸ਼ਟਰੀ ਵਿਚ ਸਰਬੋਤਮ ਸਕੋਰ ਹੈ। ਥਾਈਲੈਂਡ ਦੀ ਟੀਮ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 78 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਇੰਗਲੈਂਡ ਦੀ 98 ਦੌੜਾਂ ਨਾਲ ਜਿੱਤ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਵਿਚ ਦਰਜ ਹੋ ਗਈ। ਥਾਈਲੈਂਡ ਦੀਆਂ ਸਿਰਫ਼ ਤਿੰਨ ਬੱਲੇਬਾਜ਼ ਦੋਹਰੇ ਅੰਕ ਵਿਚ ਪੁੱਜੀਆਂ ਜਿਨ੍ਹਾਂ ਵਿਚ ਨਾਥਕਨ ਚੰਥਾਮ ਨੇ ਸਰਬੋਤਮ 32 ਦੌੜਾਂ ਬਣਾਈਆਂ।

ਸਰਬੋਤਮ ਭਾਈਵਾਲੀ :

ਨਾਈਟ ਨੇ ਆਪਣੀ ਪਾਰੀ ਦੌਰਾਨ ਨੈਟ ਸਾਈਵਰ (ਅਜੇਤੂ 59) ਨਾਲ ਤੀਜੀ ਵਿਕਟ ਲਈ 169 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ ਜੋ ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ।