ਲੀਡਜ਼ (ਏਪੀ) : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਗਿੱਟੇ 'ਚ ਸੱਟ ਲੱਗਣ ਕਾਰਨ ਬਾਹਰ ਹੋਣ ਨਾਲ ਜੈਮੀ ਓਵਰਟਨ ਨੂੰ ਵੀਰਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋ ਰਹੇ ਤੀਜੇ ਤੇ ਆਖ਼ਰੀ ਟੈਸਟ ਮੈਚ 'ਚ ਇੰਗਲੈਂਡ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਜੈਮੀ ਦੇ ਜੁੜਵਾ ਭਰਾ ਕੇ੍ਰੇਗ ਓਵਰਟਨ ਵੀ ਟੀਮ 'ਚ ਸ਼ਾਮਲ ਸਨ ਤੇ ਉਨ੍ਹਾਂ ਨੂੰ ਐਂਡਰਸਨ ਦੀ ਥਾਂ ਚੁਣਿਆ ਜਾ ਸਕਦਾ ਸੀ ਪਰ ਇੰਗਲੈਂਡ ਨੇ ਇਸ ਅਨੁਭਵਹੀਣ ਖਿਡਾਰੀ ਨੂੰ ਅਜਮਾਉਣ ਦਾ ਫ਼ੈਸਲਾ ਕੀਤਾ ਕਿਉਂਕਿ ਟੀਮ ਨੇ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।