ਨਵੀਂ ਦਿੱਲੀ, ਸਪੋਰਟਸ ਡੈਸਕ: ਇੰਗਲੈਂਡ ਨੇ ਰਾਵਪਿੰਡੀ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਪਾਕਿਸਤਾਨ ਨੂੰ 74 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਜਿੱਤ 'ਚ ਇੰਗਲੈਂਡ ਦੀ ਟੀਮ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ ਕਿਉਂਕਿ ਜਦੋਂ ਉਸ ਨੇ 264 ਦੌੜਾਂ ਦੇ ਸਕੋਰ 'ਤੇ ਦੂਜੀ ਪਾਰੀ ਦਾ ਐਲਾਨ ਕੀਤਾ ਤਾਂ ਸਵਾਲ ਉੱਠ ਰਹੇ ਸਨ ਕਿ ਕੀ ਟੀਮ ਨੇ ਕੋਈ ਗਲਤੀ ਕੀਤੀ ਹੈ। ਗੇਂਦਬਾਜ਼ਾਂ ਵਿੱਚ ਵਿਸ਼ਵਾਸ ਨੇ ਇੰਗਲੈਂਡ ਦੀ ਟੀਮ ਨੂੰ ਜਿੱਤ ਦਿਵਾਈ। ਦੂਜੀ ਪਾਰੀ ਵਿੱਚ ਪਾਕਿਸਤਾਨ ਨੂੰ 343 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਇੰਗਲੈਂਡ ਦੀ ਸਖ਼ਤ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਦੀ ਪੂਰੀ ਟੀਮ ਸਿਰਫ਼ 268 ਦੌੜਾਂ ਬਣਾ ਕੇ ਆਊਟ ਹੋ ਗਈ।

ਆਖਰੀ ਸੈਸ਼ਨ 'ਚ ਸਿਰਫ਼ 86 ਦੌੜਾਂ ਦੀ ਸੀ ਲੋੜ

ਪਾਕਿਸਤਾਨ ਨੂੰ ਆਖਰੀ ਸੈਸ਼ਨ 'ਚ ਸਿਰਫ 86 ਦੌੜਾਂ ਦੀ ਲੋੜ ਸੀ ਅਤੇ 5 ਵਿਕਟਾਂ ਬਾਕੀ ਸਨ ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਹਾਰ ਨਹੀਂ ਮੰਨੀ ਤੇ ਸਕੋਰ ਦਾ ਬਚਾਅ ਕੀਤਾ। ਇੰਗਲੈਂਡ ਵੱਲੋਂ ਓਲੀ ਰੌਬਿਨਸਨ ਤੇ ਜੇਮਸ ਐਂਡਰਸਨ ਨੇ 4-4 ਵਿਕਟਾਂ ਲਈਆਂ। ਵਿਲ ਜੈਕਸ ਨੇ ਪਹਿਲੀ ਪਾਰੀ 'ਚ 6 ਵਿਕਟਾਂ ਲਈਆਂ। ਪਾਕਿਸਤਾਨ ਵੱਲੋਂ ਦੂਜੀ ਪਾਰੀ 'ਚ ਸਾਊਦ ਸ਼ਕੀਲ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ।

Posted By: Shubham Kumar