ਦੁਬਈ (ਪੀਟੀਆਈ) : ਇੰਗਲੈਂਡ ਨੇ ਪਿਛਲੀ ਵਾਰ ਦੀ ਚੈਂਪੀਅਨ ਟੀਮ ਵੈਸਟਇੰਡੀਜ਼ ਨੂੰ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਪਹਿਲੇ ਮੈਚ ਵਿਚ ਸ਼ਨਿਚਰਵਾਰ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਦੀ ਪੂਰੀ ਟੀਮ 14.2 ਓਵਰਾਂ ਅੰਦਰ 55 ਦੌੜਾਂ 'ਤੇ ਸਿਮਟ ਗਈ। ਜਵਾਬ 'ਚ ਇੰਗਲੈਂਡ ਨੇ 8.2 ਓਵਰਾਂ 'ਚ ਚਾਰ ਵਿਕਟਾਂ 'ਤੇ 56 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।

Posted By: Jatinder Singh