ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਟੀਮ ਦੇ ਬੱਲੇਬਾਜ਼ ਫ਼ਵਾਦ ਆਲਮ ਨੇ 11 ਸਾਲ ਬਾਅਦ ਟੈਸਟ ਕ੍ਰਿਕਟ 'ਚ ਵਾਪਸੀ ਕੀਤੀ ਹੈ। ਇੰਗਲੈਂਡ ਦੇ ਖ਼ਿਲਾਫ਼ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਸਰੇ ਮੁਕਾਬਲੇ 'ਚ ਫ਼ਵਾਦ ਨੂੰ ਪਲੇਇੰਗ ਈਲੈਵਨ 'ਚ ਜਗ੍ਹਾ ਦਿੱਤੀ ਗਈ। 11 ਸਾਲ ਤਕ ਟੀਮ ਤੋਂ ਬਾਹਰ ਰਹਿਣ ਦੇ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਟੀਮ 'ਚ ਵਾਪਸੀ ਕੀਤੀ ਹੈ। ਇਸ ਦੇ ਨਾਲ ਫ਼ਵਾਦ ਨੇ ਇਕ ਰਿਕਾਰਡ ਵੀ ਬਣਾਇਆ ਹੈ।

ਇੰਗਲੈਂਡ ਦੇ ਖ਼ਿਲਾਫ਼ ਸਾਊਥੈਮਪਟਨ ਟੈਸਟ ਪਾਕਿਸਤਾਨ ਦੇ ਬੱਲੇਬਾਜ਼ ਫ਼ਵਾਦ ਆਲਮ ਲਈ ਯਾਦਗਾਰ ਸਾਬਤ ਹੋਏ ਪੂਰੇ 11 ਸਾਲ ਦੇ ਬਾਅਦ ਉਨ੍ਹਾਂ ਦਾ ਟੈਸਟ ਪਲੇਇੰਗ ਈਲੈਵਨ 'ਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ ਹੈ। ਸਾਲ 2009 'ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਆਖਰੀ ਮੁਕਾਬਲੇ ਖੇਡਣ ਵਾਲੇ ਫਵਾਦ ਨੇ ਕੁੱਲ 88 ਟੈਸਟ ਮੈਚ ਦੇ ਬਾਅਦ ਟੀਮ 'ਚ ਜਗ੍ਹਾ ਬਣਾਉਣ ਦੇ ਬਾਅਦ ਟੈਸਟ ਟੀਮ 'ਚ ਵਾਪਸੀ ਕਰਨ ਵਾਲੇ ਪਾਕਿਸਤਾਨੀ ਖਿਡਾਰੀਆਂ ਦੀ ਲਿਸਟ 'ਚ ਇਹ ਦੂਜੇ ਸਥਾਨ 'ਤੇ ਹੈ।


ਲੰਬੇ ਵਕਫੇ ਬਾਅਦ ਟੈਸਟ ਪਲੇਇੰਗ ਈਲੈਵਨ 'ਚ ਵਾਪਸੀ

ਪਾਕਿਸਤਾਨ ਵੱਲੋਂ ਟੈਸਟ ਟੀਮ ਤੋਂ ਸਭ ਤੋਂ ਜ਼ਿਆਦਾ ਮੈਚਾਂ ਦੇ ਬਾਅਦ ਟੀਮ 'ਚ ਵਾਪਸੀ ਕਰਨ ਦਾ ਰਿਕਾਰਡ ਯੂਨਿਸ ਅਹਿਮਦ ਦੇ ਨਾਮ 'ਤੇ ਦਰਜ ਹੈ। ਉਨ੍ਹਾਂ ਨੇ 1969 'ਚ ਪਾਕਿਸਤਾਨ ਲਈ ਟੈਸਟ ਮੈਚ ਖੇਡਣ ਦੇ ਪੂਰੇ 104 ਮੈਚਾਂ ਦੇ ਬਾਅਦ ਵਾਸਪੀ ਕਰਦੇ ਹੋਏ ਸਾਲ 1987 'ਚ ਪਲੇਇੰਗ 'ਚ ਜਗ੍ਹਾ ਬਣਾਈ ਸੀ। ਫਵਾਦ ਨੇ 88 ਟੈਸਟ ਮੈਚ 'ਚ ਲੰਬੇ ਸਮੇਂ ਬਾਅਦ ਟੈਸਟ ਪਲੇਇੰਗ 'ਚ ਜਗ੍ਹਾ ਬਣਾਈ ਹੈ।

ਸ਼ਾਹਿਦ ਨਜ਼ੀਰ ਨੇ 65 ਟੈਸਟ ਮੈਚਾਂ ਤਕ ਟੀਮ ਤੋਂ ਬਾਹਰ ਰਹਿਣ ਦੇ ਬਾਅਦ ਵਾਪਸੀ ਕੀਤੀ ਸੀ। ਸਾਲ 1999 'ਚ ਆਖਰੀ ਮੈਚ ਖੇਡਣ ਦਾ ਬਾਅਦ ਸਾਲ 2006 'ਚ ਨਜ਼ੀਰ ਨੂੰ ਪਾਕਿਸਤਾਨ ਦੀ ਟੈਸਟ ਈਲੈਵਨ 'ਚ ਜਗ੍ਹਾ ਮਿਲੀ ਸੀ। ਮਨਜ਼ੂਰ ਇਲਾਹੀ ਦਾ ਨਾਮ ਵੀ ਇਸ ਲਿਸਟ 'ਚ ਸ਼ਾਮਲ ਹੈ ਜਿਸ ਨੂੰ 1987 'ਚ ਆਖਰੀ ਟੈਸਟ ਖੇਡਣ ਦੇ ਬਾਅਦ 1995 'ਚ ਵਾਪਸੀ ਕੀਤੀ ਸੀ।

Posted By: Sarabjeet Kaur