ਜੇਐੱਨਐੱਨ, ਨਵੀਂ ਦਿੱਲੀ : ਜੇ ਕੋਈ ਟੈਨਿਸ ਦਾ ਮੈਚ, ਬੈਡਮਿੰਟਨ ਦਾ ਮੈਚ, ਫੁਟਬਾਲ ਮੈਚ ਜਾਂ ਫਿਰ ਕੋਈ ਵੀ ਖੇਡ ਮੁਕਾਬਲੇ ਨੂੰ ਅਸੀਂ ਖਾਲੀ ਸਟੇਡੀਅਮ 'ਚ ਯਾਨੀ ਬਿਨਾਂ ਦਰਸ਼ਕਾਂ ਦੇ ਕਰਾ ਸਕਦੇ ਹਾਂ ਪਰ ਖਾਲੀ ਸਟੇਡੀਅਮ 'ਚ ਮੈਚ ਕਰਾਉਣ 'ਤੇ ਤਮਾਮ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਜ਼ਾਰਾਂ ਦੀ ਦਰਸ਼ਕ ਸਮਰੱਥਾ ਵਾਲੇ ਸਟੇਡੀਅਮ 'ਚ ਬਿਨਾਂ ਦਰਸ਼ਕਾਂ ਦੇ ਮੈਚ ਬਹੁਤ ਖਰਾਬ ਲੱਗੇਗਾ ਪਰ ਅਜਿਹਾ ਕਰਨਾ ਕੋਰੋਨਾ ਵਾਇਰਸ ਕਾਰਨ ਹੋ ਰਿਹਾ ਹੈ।

ਦਰਅਸਲ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਕਾਰ 3 ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾ ਰਹੀ ਹੈ ਪਰ ਇਨ੍ਹਾਂ ਮੈਂਚਾਂ 'ਚ ਕਿਸੇ ਵੀ ਸਟੇਡੀਅਮ 'ਚ ਇਕ ਵੀ ਦਰਸ਼ਕ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ। ਜੇ ਤੁਸੀਂ ਮੁਕਾਬਲੇ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਲਾਈਵ ਟੀਵੀ ਤੇ ਜਾਂ ਆਪਣੇ ਸਮਰਾਟਫੋਨ 'ਤੇ ਦੇਖ ਸਕਦੇ ਹੋ।

ਅਜਿਹਾ ਪਹਿਲੀ ਵਾਰ ਹੈ ਜਦੋਂ ਕਿਸੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਕਿਸੇ ਬਿਮਾਰੀ ਕਾਰਨ ਖਾਲੀ ਸਟੇਡੀਅਮ 'ਚ ਮੈਚ ਆਯੋਜਿਤ ਕਰਨਾ ਪੈ ਰਿਹਾ ਹੈ। ਕੋਰੋਨਾ ਵਾਇਰਸ ਨਾਲ ਦੁਨੀਆਭਰ 'ਚ ਫੈਲੀ ਮਹਾਮਾਰੀ ਕਾਰਨ ਸਾਰੇ ਮੈਚ ਖਾਲੀ ਸਟੇਡੀਅਮ 'ਚ ਆਯੋਜਿਤ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਖਾਲੀ ਸਟੇਡੀਅਮ ਨਾਲ ਕਾਫੀ ਪਰੇਸ਼ਾਨੀ ਖਿਡਾਰੀਆਂ ਨੂੰ ਹੋ ਸਕਦੀ ਹੈ।

Posted By: Amita Verma