ਨਵੀਂ ਦਿੱਲੀ, ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਨੇ ਕੁਆਲੀਫਾਇਰ-1 ਵਿਚ ਗੁਜਰਾਤ ਟਾਈਟਨਸ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਐਂਟਰੀ ਕਰ ਲਈ ਹੈ। ਸੀਐਸਕੇ ਦੀ ਟੀਮ ਨੇ ਆਈਪੀਐੱਲ ਦੇ ਫਾਈਨਲ ਵਿਚ 10 ਵਾਰ ਪ੍ਰਵੇਸ਼ ਕਰ ਕੇ ਖਾਸ ਆਪਣੇ ਨਾਂ ਦਰਜ ਕੀਤਾ ਹੈ।
23 ਮਈ ਨੂੰ ਚੇਪੌਕ ਮੈਦਾਨ 'ਤੇ ਗੁਜਰਾਤ ਟਾਈਟਨਸ ਖਿਲਾਫ ਮੈਚ 'ਚ ਦੀਪਕ ਚਾਹਰ ਨੇ ਮੁਹੰਮਦ ਸ਼ਮੀ ਦਾ ਕੈਚ ਫੜਿਆ ਤਾਂ ਡਗਆਊਟ 'ਚ ਖੜ੍ਹੇ ਗੇਂਦਬਾਜ਼ੀ ਕੋਚ ਡਵੇਨ ਬ੍ਰਾਵੋ (Dwayne Bravo) ਖੁਸ਼ੀ ਨਾਲ ਉਛਲ ਪਏ। ਇਸ ਦੇ ਨਾਲ ਹੀ CSK ਦੇ ਮੈਚ ਜਿੱਤਣ ਤੋਂ ਬਾਅਦ ਡਵੇਨ ਬ੍ਰਾਵੋ ਨੇ ਮਜ਼ੇਦਾਰ ਬਿਆਨ ਦੇ ਕੇ ਹਰ ਪਾਸੇ ਸੁਰਖੀਆਂ ਬਟੋਰੀਆਂ। ਉਸ ਨੇ ਕਿਹਾ ਹੈ ਕਿ ਉਹ ਮੁੰਬਈ ਇੰਡੀਅਨਜ਼ ਨੂੰ ਫਾਈਨਲ 'ਚ ਪਹੁੰਚਦੇ ਨਹੀਂ ਦੇਖਣਾ ਚਾਹੁੰਦਾ।
ਮੁੰਬਈ ਇੰਡੀਅਨਜ਼ ਨੂੰ ਫਾਈਨਲ 'ਚ ਪਹੁੰਚਦਾ ਨਹੀਂ ਦੇਖਣਾ ਚਾਹੁੰਦੇ ਡਵੇਨ ਬ੍ਰਾਵੋ
ਦਰਅਸਲ ਡਵੇਨ ਬ੍ਰਾਵੋ ਨੇ ਗੁਜਰਾਤ ਟਾਈਟਨਸ ਖਿਲਾਫ CSK ਦੀ ਜਿੱਤ ਤੋਂ ਬਾਅਦ ਮੈਦਾਨ 'ਤੇ ਜਸ਼ਨ ਮਨਾਇਆ। ਬ੍ਰਾਵੋ ਜਿੱਤ ਦੇ ਤੁਰੰਤ ਬਾਅਦ ਮੈਦਾਨ 'ਤੇ ਦੌੜਿਆ ਅਤੇ ਸਭ ਤੋਂ ਪਹਿਲਾਂ ਆਪਣੇ ਗੇਂਦਬਾਜ਼ਾਂ ਨੂੰ ਗਲੇ ਲਗਾਇਆ। ਇੰਨਾ ਹੀ ਨਹੀਂ ਬ੍ਰਾਵੋ ਨੇ ਹੋਟਲ ਦੀ ਲਿਫਟ 'ਚ ਵੀ ਖ਼ੂਬ ਡਾਂਸ ਕੀਤਾ। ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ ਕਿ ਇਸ ਜਿੱਤ ਤੋਂ ਬਾਅਦ ਉਹ ਕਾਫੀ ਖੁਸ਼ ਹੈ।
ਮੈਚ ਤੋਂ ਬਾਅਦ ਡਵੇਨ ਨੇ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਮੈਂ ਅਸਲ 'ਚ ਨਹੀਂ ਚਾਹੁੰਦਾ ਕਿ ਮੁੰਬਈ ਇੰਡੀਅਨਜ਼ ਫਾਈਨਲ ਵਿੱਚ ਪਹੁੰਚੇ।' ਮੇਰਾ ਦੋਸਤ ਪੋਲਾਰਡ ਇਸ ਬਾਰੇ ਜਾਣਦਾ ਹੈ। ਪਰ ਮਜ਼ਾਕ ਤੋਂ ਹਟ ਕੇ ਮੈਂ ਸਾਰੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਸਾਡੀਆਂ ਨਜ਼ਰਾਂ ਰਹਿਣਗੀਆਂ ਕਿ ਕੌਣ ਫਾਈਨਲ 'ਚ ਐਂਟਰੀ ਕਰਦਾ ਹੈ।
Posted By: Harjinder Sodhi