ਅਹਿਮਦਾਬਾਦ (ਜੇਐੱਨਐੱਨ) : ਇੰਗਲੈਂਡ ਦੇ ਹਰਫ਼ਨਮੌਲਾ ਕ੍ਰਿਸ ਵੋਕ ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੀ ਰੋਟੇਸ਼ਨ ਨੀਤੀ ਕਾਰਨ ਇਕ ਵੀ ਮੈਚ ਖੇਡੇ ਬਿਨਾਂ ਭਾਰਤ ਦੇ ਟੈਸਟ ਦੌਰੇ ਤੋਂ ਰਵਾਨਾ ਹੋ ਗਏ। ਵੋਕਸ ਦੱਖਣੀ ਅਫਰੀਕਾ, ਸ੍ਰੀਲੰਕਾ ਤੇ ਭਾਰਤ ਦੌਰੇ 'ਤੇ ਟੈਸਟ ਟੀਮ ਦਾ ਹਿੱਸਾ ਸਨ ਪਰ ਕਿਸੇ ਮੈਚ ਵਿਚ ਉਨ੍ਹਾਂ ਨੂੰ ਉਤਾਰਿਆ ਨਹੀਂ ਗਿਆ। ਉਹ ਆਖ਼ਰੀ ਵਾਰ ਆਸਟ੍ਰੇਲੀਆ ਖ਼ਿਲਾਫ਼ ਪਿਛਲੇ ਸਾਲ ਸਤੰਬਰ ਵਿਚ ਵਨ ਡੇ ਮੈਚ ਖੇਡੇ ਸਨ। ਜ਼ਿਕਰਯੋਗ ਹੈ ਕੇਵਿਨ ਪੀਟਰਸਨ ਤੇ ਇਆਨ ਬੈੱਲ ਸਮੇਤ ਸਾਬਕਾ ਖਿਡਾਰੀਆਂ ਨੇ ਇੰਗਲੈਂਡ ਦੀ ਰੋਟੇਸ਼ਨ ਨੀਤੀ ਦੀ ਕਾਫੀ ਨਿੰਦਾ ਕੀਤੀ ਹੈ। ਇਸ ਨੀਤੀ ਤਹਿਤ ਜੋਸ ਬਟਲਰ ਤੇ ਮੋਇਨ ਅਲੀ ਪਹਿਲੇ ਟੈਸਟ ਤੋਂ ਬਾਅਦ ਮੁੜ ਗਏ। ਜਾਨੀ ਬੇਰਸਟੋ ਤੇ ਮਾਰਕ ਵੁਡ ਪਹਿਲੇ ਦੋ ਟੈਸਟ ਨਹੀਂ ਖੇਡ ਸਕੇ।

Posted By: Susheel Khanna