ਨਵੀਂ ਦਿੱਲੀ, ਜੇਐੱਨਐੱਨ : ਆਸਟੇ੍ਰਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿੱਥ ’ਤੇ ਉਨ੍ਹਾਂ ਦੇ ਆਪਣੇ ਹੀ ਬੋਰਡ ਕ੍ਰਿਕਟ ਆਸਟੇ੍ਰਲੀਆ ਨੇ ਬਾਲ ਟੈਂਪਰਿੰਗ ਮਾਮਲੇ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ 1 ਸਾਲ ਦੀ ਪਾਬੰਦੀ ਲਾਈ ਸੀ। ਬੋਰਡ ਦੇ ਇਸ ਫੈਸਲੇ ’ਤੇ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਕਈ ਦਿੱਗਜ਼ਾਂ ਨੇ ਸਮਿੱਥ ਦਾ ਸਾਥ ਦਿੰਦੇ ਹੋਏ ਇਸ ਨੂੰ ਸਖ਼ਤ ਕਰਾਰ ਦਿੱਤੀ। ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਕਰਨ ਤੋਂ ਬਾਅਦ ਵੀ ਸਮਿੱਥ ਨਹੀਂ ਬਦਲੇ ਤੇ ਇਸ ਦਾ ਸਬੂਤ ਸਿਡਨੀ ਟੈਸਟ ਦੌਰਾਨ ਪੰਜਵੇਂ ਦਿਨ ਦਿੱਖ ਗਿਆ।਼


ਭਾਰਤ ਤੇ ਆਸਟੇ੍ਰਲੀਆ ’ਚ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਡਰਾਅ ਹੋਇਆ। ਭਾਰਤ ਵੱਲੋਂ ਹਨੁਮਾ ਵਿਹਾਰੀ ਤੇ ਆਰ ਅਸ਼ਵਨੀ ਨੇ ਦਮਦਾਰ ਬੱਲੇਬਾਜੀ ਕਰਦੇ ਹੋਏ ਮੈਚ ਨੂੰ ਆਖਰੀ ਦਿਨ ਡਰਾਅ ਕਰਵਾਇਆ। ਜ਼ਖ਼ਮੀ ਹੋਣ ਤੋਂ ਬਾਅਦ ਵੀ ਹਨੁਮਾ ਮੈਦਾਨ ’ਤੇ ਡਟੇ ਰਹੇ ਤੇ ਉਨ੍ਹਾਂ ਨੇ 43 ਓਵਰਾਂ ਦਾ ਸਾਹਮਣਾ ਕਰ ਕੇ ਭਾਰਤ ਦਾ ਮਾਨ ਵਧਾਇਆ। ਮੈਚ ਦੇ ਆਖਰੀ ਦਿਨ ਭਾਰਤੀ ਵਿਕਟਕੀਪਰ ਰਿਸ਼ੰਭ ਪੰਤ ਨੇ ਆਤਿਸ਼ੀ 97 ਰਨ ਦੀ ਪਾਰੀ ਖੇਡੀ ਤੇ ਮੈਚ ਦਾ ਰੁਖ਼ ਮੋੜ ਦਿੱਤਾ। ਪੰਤ ਜੇਕਰ ਆਊਟ ਨਹੀਂ ਹੁੰਦੇ ਤਾਂ ਭਾਰਤ ਆਸਾਨੀ ਨਾਲ ਮੈਚ ਜਿੱਤ ਜਾਂਦਾ।


ਸਮਿੱਥ ਨੇ ਫਿਰ ਕੀਤਾ ਜੈਂਟਲਮੈਨ ਗੇਮ ਦੇ ਸ਼ਰਮਸਾਰ


ਬਾਲ ਨਾਲ ਛੇੜਛਾੜ ਕਰਦੇ ਹੋਏ ਰੰਗੇ ਹੱਥੀਂ ਕੈਮਰੇ ’ਤੇ ਜਾਣ ਤੋਂ ਬਾਅਦ ਸਮਿਥ ’ਤੇ ਇਕ ਸਾਲ ਤਕ ਇੰਟਰਨੈਸ਼ਨਲ ਕ੍ਰਿਕਟ ’ਚ ਨਾ ਖੇਡਣ ਦੀ ਪਾਬੰਦੀ ਲਾਈ ਸੀ। ਸਾਊਥ ਅਫਰੀਕਾ ਖ਼ਿਲਾਫ਼ ਕੈਪਟਾਊਨ ਟੈਸਟ ’ਚ ਹੋਈ ਇਸ ਘਟਨਾ ਤੋਂ ਬਾਅਦ ਸਭ ਨੂੰ ਲੱਗਾ ਸੀ ਕਿ ਕੈਮਰੇ ਦੇ ਸਾਹਮਣੇ ਆ ਕੇ ਰੋ-ਰੋ ਕੇ ਮਾਫੀ ਮੰਗਣ ਵਾਲੇ ਸਮਿੱਥ ਸੁਧਰ ਜਾਣਗੇ ਪਰ ਅਜਿਹਾ ਨਹੀਂ ਹੋਇਆ ਤੇ ਸਿਡਨੀ ਟੈਸਟ ’ਚ ਭਾਰਤ ਖ਼ਿਲਾਫ਼ ਉਨ੍ਹਾਂ ਨੇ ਜੈਂਟਲਮੈਨ ਗੇਮ ਨੂੰ ਫਿਰ ਤੋਂ ਸ਼ਰਮਸਾਰ ਕੀਤਾ।

ਰਿਸ਼ੰਭ ਪੰਤ ਆਸਟੇ੍ਰਲੀਆ ਲਈ ਧੁੰਆਂਧਰ ਪਾਰੀ ਖੇਡ ਕੇ ਮੁਸੀਬਤ ਬਣ ਰਹੇ ਸੀ। ਭਾਰਤ ਜਿੱਤ ਵੱਲ ਵੱਧ ਰਿਹਾ ਸੀ ਤੇ ਅਜਿਹੇ ’ਚ ਸਮਿਥ ਨੇ ਕੁਝ ਅਜਿਹਾ ਕੀਤਾ ਜੋ ਉਨ੍ਹਾਂ ਦੀ ਬੇਈਮਾਨ ਹੋਣ ਦੀ ਫਿਤਰਤ ਦਾ ਸਬੂਤ ਹੈ। ਮੈਚ ਦੌਰਾਨ ਜਦ ਪੰਤ ਆਪਣੀ ’ਤੇ ¬ਕ੍ਰੀਜ ਨਹੀਂ ਸੀ ਤਾਂ ਉਦੋਂ ਸਲਿੱਪ ’ਚ ਫੀਲਡਿੰਗ ਕਰ ਰਹੇ ਸਮਿੱਥ ਨੇ ਵਿਕਟ ਕੋਲ ਜਾ ਕੇ ਪੰਤ ਦੇ ਗਾਰਡ ਦੇ ਨਿਸ਼ਾਨ ਨੂੰ ਪੈਰ ਨਾਲ ਮਿਟਾਇਆ। ਇਹ ਵਾਕਿਆ ਕੈਮਰੇ ’ਚ ਕੈਚ ਹੋ ਗਿਆ ਤੇ ਸੋਸ਼ਲ ਮੀਡੀਆ ’ਤੇ ਇਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।

Posted By: Ravneet Kaur