ਹੈਮਿਲਟਨ (ਪੀਟੀਆਈ) : ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਦਾ ਆਖ਼ਰੀ ਮੈਚ ਗੁਆਉਂਦੇ ਹੀ ਭਾਰਤ ਨੇ ਸੀਰੀਜ਼ ਵੀ 1-2 ਨਾਲ ਗੁਆ ਦਿੱਤੀ। ਸੀਰੀਜ਼ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਜਿੱਤ ਹਾਸਲ ਨਾ ਕਰ ਸਕਣ ਕਾਰਨ ਦੁਖੀ ਹਨ। ਰੋਹਿਤ ਨੇ ਕਿਹਾ ਕਿ ਜਿੱਤ ਨਾ ਸਕਣਾ ਨਿਰਾਸ਼ਾਜਨਕ ਗੱਲ ਹੈ। 210 ਤੋਂ ਜ਼ਿਆਦਾ ਟੀਚਾ ਹਮੇਸ਼ਾ ਮੁਸ਼ਕਲ ਹੋਣ ਵਾਲਾ ਸੀ ਪਰ ਅਸੀਂ ਮੈਚ ਨੂੰ ਕਾਫੀ ਨੇੜੇ ਲੈ ਆਏ।

ਰੋਹਿਤ ਨੇ ਨਿਊਜ਼ੀਲੈਂਡ ਟੀਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੇਜ਼ਬਾਨ ਟੀਮ ਨੇ ਕਾਫੀ ਚੰਗਾ ਪ੍ਦਰਸ਼ਨ ਕੀਤਾ ਤੇ ਅੰਤ ਤਕ ਧੀਰਜ ਬਣਾਈ ਰੱਖਿਆ। ਰੋਹਿਤ ਨੇ ਕਿਹਾ ਕਿ ਕੀਵੀ ਟੀਮ ਜਿੱਤ ਦੀ ਹੱਕਦਾਰ ਸੀ। ਰੋਹਿਤ ਨੇ ਕਿਹਾ ਕਿ ਅਸੀਂ ਇਕ ਦਿਨਾ ਲੜੀ ਵਿਚ ਚੰਗੀ ਸ਼ੁਰੂਆਤ ਕੀਤੀ ਪਰ ਖਿਡਾਰੀਆਂ ਨੂੰ ਟੀ-20 ਸੀਰੀਜ਼ ਵਿਚ ਉਸ ਪ੍ਦਰਸ਼ਨ ਨੂੰ ਨਾ ਦੁਹਰਾ ਸਕਣ ਦਾ ਦੁੱਖ ਹੋਵੇਗਾ। ਰੋਹਿਤ ਨੇ ਕਿਹਾ ਕਿ ਇੱਥੇ ਜਿੱਤ ਕੇ ਚੰਗਾ ਲਗਦਾ ਪਰ ਹੁਣ ਅਸੀਂ ਭਵਿੱਖ ਦੀ ਤਿਆਰੀ ਕਰਾਂਗੇ। ਅਸੀਂ ਹੁਣ ਆਸਟ੍ੇਲੀਆ ਖ਼ਿਲਾਫ਼ ਘਰੇਲੂ ਮੈਦਾਨ 'ਤੇ ਸੀਰੀਜ਼ ਖੇਡਣੀ ਹੈ। ਭਾਰਤ ਤੇ ਆਸਟ੍ੇਲੀਆ ਵਿਚਾਲੇ ਦੋ ਟੀ-20 ਤੇ ਪੰਜ ਵਨ ਡੇ ਮੈਚ ਖੇਡੇ ਜਾਣੇ ਹਨ। ਸੀਰੀਜ਼ ਦੀ ਸ਼ੁਰੂਆਤ 24 ਫਰਵਰੀ ਤੋਂ ਹੋਵੇਗੀ।