ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਗਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਭਾਰਤੀ ਟੀਮ ਮੈਨੇਜਮੈਂਟ ਦੇ ਤਜਰਬਿਆਂ 'ਤੇ ਸਵਾਲ ਲਗਾਤਾਰ ਉੱਠਦੇ ਜਾ ਰਹੇ ਹਨ। ਪਹਿਲਾਂ ਭੁਵਨੇਸ਼ਵਰ ਕੁਮਾਰ ਦਾ 19ਵੇਂ ਓਵਰ ਵਿਚ ਕੁਟਾਪਾ ਸਵਾਲਾਂ ਦੇ ਘੇਰੇ ਵਿਚ ਆ ਗਿਆ ਤੇ ਹੁਣ ਰਿਸ਼ਭ ਪੰਤ 'ਤੇ ਦਿਨੇਸ਼ ਕਾਰਤਿਕ ਨੂੰ ਵੱਧ ਤਰਜੀਹ ਦੇਣ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਸ਼ੁੱਕਰਵਾਰ ਨੂੰ ਨਾਗਪੁਰ ਵਿਚ ਜਦ ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਟੀਮ ਦੂਜੇ ਵਨ ਡੇ ਲਈ ਮੈਦਾਨ 'ਤੇ ਉਤਰੇਗੀ ਤਾਂ ਆਖ਼ਰੀ ਇਲੈਵਨ ਵਿਚ ਪੰਤ ਜਾਂ ਕਾਰਤਿਕ ਵਿਚੋਂ ਕਿਸ ਨੂੰ ਮੌਕਾ ਦਿੱਤਾ ਜਾਵੇਗਾ ਇਹ ਦੇਖਣਾ ਪਵੇਗਾ। ਭਾਰਤੀ ਟੀਮ ਸੀਰੀਜ਼ ਵਿਚ 0-1 ਨਾਲ ਪਿੱਛੇ ਹੈ ਤੇ ਸੀਰੀਜ਼ ਬਚਾਉਣ ਲਈ ਉਤਰੇਗੀ। ਕਾਰਤਿਕ ਦੀ ਉਮਰ 38 ਸਾਲ ਹੈ ਤੇ ਪੰਤ 25 ਸਾਲ ਦੇ ਹਨ।

ਦਿਨੇਸ਼ ਕਾਰਿਤਕ ਤੋਂ ਪਹਿਲਾਂ ਰਿਸ਼ਭ ਪੰਤ ਭਾਰਤੀ ਟੀਮ ਦੇ ਆਖ਼ਰੀ ਇਲੈਵਨ ਦੇ ਅਹਿਮ ਮੈਂਬਰ ਸਨ ਤੇ ਉਹ ਤਿੰਨਾਂ ਫਾਰਮੈਟਾਂ ਵਿਚ ਟੀਮ ਲਈ ਖੇਡ ਰਹੇ ਸਨ ਪਰ ਹੁਣ ਵਿਸ਼ਵ ਕੱਪ ਨੂੰ ਦੇਖਦੇ ਹੋਏ ਹਾਲਾਤ ਬਦਲ ਗਏ ਹਨ। ਕਾਰਤਿਕ ਨੇ ਇਸ ਸਾਲ ਆਈਪੀਐੱਲ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਦਮਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਨ੍ਹਾਂ ਦੇ ਆਖ਼ਰੀ ਓਵਰਾਂ ਵਿਚ ਪਾਰੀ ਨੂੰ ਫਿਨਿਸ਼ ਕਰਨ ਦੇ ਤਰੀਕੇ ਨੂੰ ਦੇਖ ਕੇ ਹੀ ਉਨ੍ਹਾਂ ਦੀ ਭਾਰਤੀ ਟੀਮ ਵਿਚ ਵਾਪਸੀ ਹੋਈ। ਕੁਝ ਮੈਚਾਂ ਵਿਚ ਪੰਤ ਤੇ ਕਾਰਤਿਕ ਦੋਵਾਂ ਨੂੰ ਆਖ਼ਰੀ ਇਲੈਵਨ ਵਿਚ ਮੌਕਾ ਮਿਲਿਆ ਪਰ ਕਾਰਤਿਕ ਓਨਾ ਅਸਰ ਨਹੀਂ ਛੱਡ ਸਕੇ ਜਿੰਨੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ। ਕਾਰਤਿਕ ਕਾਰਨ ਪੰਤ ਨੂੰ ਵਾਰ-ਵਾਰ ਆਖ਼ਰੀ ਇਲੈਵਨ 'ਚੋਂ ਬਾਹਰ ਬਿਠਾਉਣ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਹਿੱਲ ਗਿਆ ਹੋਵੇਗਾ ਕਿਉਂਕਿ ਜਦ ਉਨ੍ਹਾਂ ਨੂੰ ਮੌਕਾ ਮਿਲ ਰਿਹਾ ਹੈ ਤਾਂ ਉਨ੍ਹਾਂ ਦਾ ਬੱਲਾ ਵੀ ਨਹੀਂ ਚੱਲ ਪਾ ਰਿਹਾ ਹੈ। ਕਿੱਥੇ ਇਕ ਸਮਾਂ ਸੀ ਜਦ ਪੰਤ ਨੂੰ ਭਵਿੱਖ ਦੇ ਭਾਰਤੀ ਟੀਮ ਦੇ ਕਪਤਾਨਾਂ ਦੇ ਦਾਅਵੇਦਾਰਾਂ ਵਿਚ ਸ਼ਾਮਲ ਕੀਤਾ ਜਾ ਰਿਹਾ ਸੀ ਤੇ ਹੁਣ ਪੰਤ ਆਖ਼ਰੀ ਇਲੈਵਨ ਵਿਚ ਆਪਣੀ ਥਾਂ ਪੱਕੀ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।

Posted By: Gurinder Singh