ਜੇਐੱਨਐੱਨ, ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੋ ਮਹੀਨੇ ਦੇ ਜ਼ਿਆਦਾ ਸਮੇਂ ਤੋਂ ਬਾਅਦ ਆਪਣੇ ਘਰ ਰਾਂਚੀ ਪਰਤੇ ਹਨ। ਰਾਂਚੀ 'ਚ ਉਨ੍ਹਾਂ ਨੇ ਆਪਣੀ ਕਰੋੜਾਂ ਰੁਪਏ ਦੀ ਕਾਰ ਦੇ ਨਾਲ ਸਪਾਟ ਕੀਤਾ ਗਿਆ ਹੈ। ਇੰਗਲੈਂਡ ਤੇ ਵੇਲਸ 'ਚ ਖੇਡੇ ਗਏ ਵਰਲਡ ਕੱਪ ਦੇ ਬਾਅਦ ਐੱਮਐੱਸ ਧੋਨੀ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਸੀ। ਇਸ ਦੌਰਾਨ ਐੱਮਐੱਸ ਧੋਨੀ ਭਾਰਤੀ ਸੈਨਾ ਦੇ ਨਾਲ ਜੁੜੇ ਤੇ ਕਰੀਬ ਇਕ ਮਹੀਨੇ ਤਕ ਉਨ੍ਹਾਂ ਨੇ ਭਾਰਤੀ ਸੈਨਾ 'ਚ ਆਪਣੀਆਂ ਸੇਵਾਵਾਂ ਦਿੱਤੀਆਂ।

ਲੈਫਟੀਨੈਂਟ ਕਰਨਲ ਦੀ ਪੋਸਟ ਪਾਉਣ ਵਾਲੇ ਐੱਮਐੱਸ ਧੋਨੀ ਨੇ ਜੰਮੂ-ਕਸ਼ਮੀਰ 'ਚ ਆਪਣੀ ਟ੍ਰੇਨਿੰਗ ਪੂਰੀ ਕੀਤੀ ਤੇ ਫਿਰ 15 ਦਿਨ ਡਿਊਟੀ। ਇਸ ਦੇ ਬਾਅਦ ਧੋਨੀ ਨੇ ਆਪਣੇ ਅਧੂਰੇ ਕੰਮ ਪੂਰੇ ਕੀਤੇ, ਜਿਸ 'ਚ ਵਿਗਿਆਪਣਾਂ ਦੀ ਸ਼ੂਟਿੰਗ ਵੀ ਸ਼ਾਮਲ ਸੀ। ਆਪਣੇ ਕੰਮ ਨੂੰ ਖਤਮ ਕਰਨ ਦੇ ਬਾਅਦ ਐੱਮਐੱਸ ਧੋਨੀ ਅਮਰੀਕਾ ਚਲੇ ਗਏ। ਕਰੀਬ ਦੋ ਮਹੀਨੇ ਤਕ ਘਰੋਂ ਦੂਰ ਰਹਿਣ ਵਾਲੇ ਐੱਮਐੱਸ ਧੋਨੀ ਇਕ ਵਾਰ ਫਿਰ ਆਪਣੇ ਰਾਂਚੀ ਸਥਿਤ ਘਰ ਵਾਪਸ ਪਰਤ ਆਏ ਹਨ, ਜਿਥੇ ਉਨ੍ਹਾਂ ਦਾ ਨਵਾਂ ਮਹਿਮਾਨ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ।

ਦਰਅਸਲ ਐੱਮਐੱਸ ਧੋਨੀ ਦੀ ਚਹੇਤੀ ਮਹਿੰਗੀ ਐੱਸਯੂਵੀ ਕਾਰ ਕਰੀਬ ਡੇਢ ਮਹੀਨੇ ਪਹਿਲਾਂ ਉਨ੍ਹਾਂ ਦੇ ਕਾਰ ਬੇੜੇ 'ਚ ਸ਼ਾਮਲ ਹੋ ਗਈ ਸੀ, ਜਿਸ ਦੇ ਦਰਸ਼ਨ ਐੱਮਐੱਸ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਕਰਵਾਏ ਸੀ। ਉਸ ਦੌਰਾਨ ਸਾਕਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਸੀ, 'ਰੇਡ ਬੀਸਟ ਤੇਰਾ ਘਰ 'ਚ ਸਵਾਗਤ ਹੈ। ਮਾਹੀ ਤੁਹਾਡਾ ਖਿਲੌਣਾ ਆਖਿਰਕਾਰ ਆ ਗਿਆ। ਤੁਹਾਡੀ ਬਹੁਤ ਯਾਦ ਆ ਰਹੀ ਹੈ।

ਇਸ ਖਾਸ ਕਾਰ ਦੀ ਪਹਿਲੀ ਡਰਾਈਵ ਧੋਨੀ ਨੇ ਸ਼ੁੱਕਰਵਾਰ ਦੀ ਸ਼ਾਮ ਕੀਤੀ, ਜਦੋਂ ਪਤਨੀ ਤੇ ਕੁਝ ਸਾਥੀਆਂ ਨੂੰ ਬਿਠਾ ਕੇ ਉਨ੍ਹਾਂ ਨੂੰ ਸੈਰ ਕਰਵਾ ਰਹੇ ਸੀ। ਦੱਸ ਦਈਕੇ ਕਿ ਕਾਰ ਦੀ ਕੀਮਤ 1.12 ਕਰੋੜ ਰੁਪਏ ਹੈ। ਇਹ ਇਕ ਪੰਜ ਸੀਟਰ ਗੱਡੀ ਹੈ, ਜਿਸ 'ਚ 3604 ਸੀਸੀ ਦਾ ਇੰਜਣ ਲੱਗਾ ਹੈ। ਇਸ ਕਾਰ 'ਚ ਪਾਵਰ ਸਟੇਰੀਇੰਗ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਆਟੋਮੈਟਿਕ ਕਲਾਈਮੇਟ ਕੰਟਰੋਲ, ਪਾਵਰ ਵਿੰਡੋ ਫਰੰਟ, ਡਰਾਈਵਰ ਤੇ ਪੈਸੇਂਜਰ ਏਅਰਬੈਗ ਤੇ ਫਰੰਟ 'ਚ ਫਾਗ ਲਾਈ ਲੱਗੀ ਹੈ।

Posted By: Susheel Khanna