ਜੇਐੱਨਐੱਨ, ਨਵੀਂ ਦਿੱਲੀ : ਭਾਰਤ ਤੇ ਸਾਊਥ ਅਫਰੀਕਾ ਵਿਚ ਰਾਂਚੀ ਦੇ ਜੇਐੱਸਸੀਏ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਤੀਸਰੇ ਤੇ ਆਖਰੀ ਟੈਸਟ ਮੈਚ ਦੇ ਚੌਥੇ ਦਿਨ ਮਹਿੰਦਰ ਸਿੰਘ ਧੋਨੀ ਆਖਿਰਕਾਰ ਆਪਣੇ ਘਰ ਬਣੇ ਸਟੇਡੀਅਮ 'ਚ ਪਹੁੰਚ ਗਏ।

ਐੱਸਐੱਸ ਧੋਨੀ ਨੇ ਮੈਚ ਦੇ ਚੌਥੇ ਦਿਨ ਟੀਮ ਇੰਡੀਆ ਨੂੰ ਚੈਂਪੀਅਨ ਬਣਦੇ ਦੇਖਿਆ ਤੇ ਫਿਰ ਕੁਝ ਖਿਡਾਰੀਆਂ ਨੂੰ ਵੀ ਮਿਲੇ। ਐੱਮਐੱਸ ਧੋਨੀ ਦੀ ਇਕ ਤਸਵੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਐੱਮਐੱਸ ਧੋਨੀ ਰਾਂਚੀ ਦੇ ਹੀ ਲੋਕਲ ਬੁਆਏ ਯਾਨੀ ਸਪਿਨ ਗੇਂਦਬਾਜ਼ ਦੇ ਦੋ ਵਿਕਟ ਉਨ੍ਹਾਂ ਨੇ ਹੀ ਲਏ ਸੀ।

ਬੀਸੀਸੀਆਈ ਨੇ ਸ਼ੇਅਰ ਕੀਤਾ ਫੋਟੋ

ਬੀਸੀਸੀਆਈ ਨੇ ਟਵਿੱਟਰ 'ਤੇ ਧੋਨੀ ਤੇ ਨਦੀਮ ਦੇ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਦੇਖੋ ਕੌਣ ਆਇਆ ਹੈ' ਚੌਥੇ ਦਿਨ ਦੇ ਮੈਚ ਤੋਂ ਪਹਿਲਾਂ ਸਟੇਡੀਅਮ ਪਹੁੰਚੇ ਧੋਨੀ ਨੇ ਡ੍ਰੈਸਿੰਗ ਰੂਮ 'ਚ ਕੁਝ ਸਮੇਂ ਬਿਤਾਇਆ।ਧੋਨੀ ਡ੍ਰੈਸਿੰਗ ਰੂਮ 'ਚ ਸਪੋਰਸ ਸਟਾਫ ਦੇ ਨਾਲ ਵੀ ਨਜ਼ਰ ਆਏ। ਇਕ ਪੈਟਰੋਲ ਪੰਪ 'ਤੇ ਫੈਨਜ਼ ਨੇ ਧੋਨੀ ਨੂੰ ਪਛਾਣ ਲਿਆ ਤੇ ਉਨ੍ਹਾਂ ਨਾਲ ਫੋਟੋ ਖਿਚਵਾਈ ਤੇ ਧੋਨੀ ਨੇ ਸਾਰਿਆਂ ਨੂੰ ਆਟੋਗ੍ਰਾਫ ਦਿੱਤੇ।

Posted By: Susheel Khanna