ਜੇਐੱਨਐੱਨ ਨਵੀਂ ਦਿੱਲੀ : ਚੇਨਈ ਸੁਪਰਕਿੰਗਜ਼ (ਸੀਐੱਸਕੇ) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਆਈਪੀਐੱਲ ਦੇ ਪਹਿਲੇ ਕੁਆਲੀਫਾਇਰ 'ਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਜਿਸ ਅੰਦਾਜ਼ 'ਚ ਆਪਣੀ ਕਪਤਾਨੀ ਤੇ ਫਿਰ ਬੱਲੇਬਾਜ਼ੀ ਨਾਲ ਆਪਣੀ ਟੀਮ ਨੂੰ ਜਿੱਤ ਦਿਵਾਈ, ਉਸ ਤੋਂ ਬਾਅਦ ਹਰ ਕੋਈ ਇਕ ਵਾਰ ਫਿਰ ਉਨ੍ਹਾਂ ਦਾ ਮੁਰੀਦ ਹੋ ਗਿਆ ਹੈ। ਧੋਨੀ ਨੇ ਛੇ ਗੇਂਦਾਂ 'ਤੇ ਅਜੇਤੂ 18 ਦੌੜਾਂ ਬਣਾਈਆਂ। ਸੀਐੱਸਕੇ ਦੇ ਮੁੱਖ ਕੋਚ ਸਟੀਫਨ ਫਲੇਮਿੰਗ, ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ, ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਤੇ ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਪਿ੍ਥਵੀ ਸ਼ਾਅ ਦਿੱਗਜ ਵਿਕਟਕੀਪਰ ਬੱਲੇਬਾਜ਼ ਧੋਨੀ ਦੀ ਫਿਨਿਸ਼ਿੰਗ ਸਮਰੱਥਾ ਤੋਂ ਹੈਰਾਨ ਹਨ।

ਕੁਆਲੀਫਾਇਰ ਤੇ ਏਲੀਮੀਨੇਟਰ ਵਰਗੇ ਸ਼ਬਦ ਦਬਾਅ ਬਣਾਉਣ ਲੀ ਬਣਾਏ ਗਏ : ਕੋਹਲੀ

ਸ਼ਾਰਜਾਹ (ਪੀਟੀਆਈ) : ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਕੁਆਲੀਫਾਇਰ ਤੇ ਏਲੀਮੀਨੇਟਰ ਵਰਗੇ ਸ਼ਬਦ ਜ਼ਿਆਦਾ ਦਬਾਅ ਬਣਾਉਣ ਲਈ ਬਣਾਏ ਗਏ ਹਨ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਅਗਲੇ ਦੋ ਮੈਚ ਜਿੱਤ ਕੇ ਆਈਪੀਐੱਲ ਫਾਈਨਲ 'ਚ ਪੁੱਜਣ 'ਚ ਸਫਲ ਹੋਵੇਗੀ। ਕੋਹਲੀ ਨੇ ਕਿਹਾ, 'ਸਾਨੂੰ ਆਪਣੀ ਟੀਮ 'ਤੇ ਬਹੁਤ ਭਰੋਸਾ ਹੈ, ਜੇ ਅਸੀਂ ਸਿਖਰ ਦੀਆਂ ਦੋ ਥਾਵਾਂ 'ਚ ਜਗ੍ਹਾ ਨਾ ਬਣਾ ਸਕੇ ਤਾਂ ਸਾਨੂੰ ਫਾਈਨਲ 'ਚ ਪੁੱਜਣ ਲਈ ਦੋ ਮੈਚ ਹੋਰ ਜਿੱਤਣੇ ਪੈਣਗੇ। ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ।'

ਆਰਸੀਬੀ ਨੇ ਹਸਰੰਗਾ ਤੇ ਚਮੀਰਾ ਨੰ ਸ੍ਰੀਲੰਕਾਈ ਟੀਮ ਨਾਲ ਜੁੜਨ ਦੀ ਦਿੱਤੀ ਇਜਾਜ਼ਤ

ਦੁਬਈ (ਪੀਟੀਆਈ) : ਆਰਸੀਬੀ ਨੇ ਸੋਮਵਾਰ ਨੂੰ ਹਰਫ਼ਨਮੌਲਾ ਵਾਨਿੰਦੁ ਹਸਰੰਗਾ ਤੇ ਤੇਜ਼ ਗੇਂਦਬਾਜ਼ ਦੁਸ਼ਮੰਤਾ ਚਮੀਰਾ ਨੂੰ ਅਗਲੇ ਹਫ਼ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਕੁਆਲੀਫਾਇਰ ਲਈ ਸ੍ਰੀਲੰਕਾ ਦੀ ਟੀਮ ਨਾਲ ਜੁੜਨ ਦੀ ਇਜਾਜ਼ਤ ਦੇ ਦਿੱਤੀ ਹੈ।