ਸਿਡਨੀ (ਏਜੰਸੀ) : ਪਹਿਲੀ ਵਾਰ ਆਸਟ੫ੇਲੀਆ 'ਚ ਟੈਸਟ ਸੀਰੀਜ਼ ਜਿੱਤਣ ਮਗਰੋਂ ਲਾਲ ਗੇਂਦ (ਟੈਸਟ ਕ੍ਰਿਕੇਟ) ਨਾਲ ਖੇਡਣ ਵਾਲੇ ਖਿਡਾਰੀ ਇਸ ਦੀ ਮਿਠਾਸ ਦਾ ਆਨੰਦ ਲੈ ਰਹੇ ਹਨ, ਜਦਕਿ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵਰਗੇ ਸਫੈਦ ਗੇਂਦ (ਸੀਮਤ ਓਵਰਾਂ ਦਾ ਢਾਂਚਾ) ਦੇ ਮਾਹਰਾਂ ਨੇ ਬੁੱਧਵਾਰ ਨੂੰ ਸਿਡਨੀ ਕ੍ਰਿਕੇਟ ਗਰਾਊਂਡ (ਐੱਸਸੀਜੀ) 'ਤੇ ਅਭਿਆਸ ਕੀਤਾ।

ਵਨ-ਡੇ ਵਿਸ਼ਵ ਕੱਪ 2019 ਨੂੰ ਵੇਖਦੇ ਹੋਏ ਹੁਣ ਸਫੈਦ ਗੇਂਦ ਦੀ ਕ੍ਰਿਕੇਟ 'ਤੇ ਧਿਆਨ ਲੱਗ ਗਿਆ ਹੈ ਤੇ ਮੰਗਲਵਾਰ ਨੂੰ ਸੀਮਤ ਓਵਰਾਂ ਦੇ ਮਾਹਰ ਖਿਡਾਰੀ ਵੀ ਇੱਥੇ ਪੁੱਜ ਗਏ। ਭਾਰਤ ਤੇ ਆਸਟ੫ੇਲੀਆ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ਨਿਚਰਵਾਰ ਨੂੰ ਸਿਡਨੀ 'ਚ ਖੇਡਿਆ ਜਾਵੇਗਾ।

ਇੰਗਲੈਂਡ 'ਚ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਤੋਂ ਪਹਿਲਾ ਕਈ ਵਨ-ਡੇ ਮੁਕਾਬਲੇ ਖੇਡੇ ਜਾਣੇ ਹਨ, ਜਿਸ 'ਚ ਆਸਟ੫ੇਲੀਆ 'ਚ ਤਿੰਨ ਵਨ-ਡੇ ਤੇ ਨਿਊਜ਼ੀਲੈਂਡ 'ਚ ਪੰਜ ਵਨ-ਡੇ ਤੋਂ ਇਲਾਵਾ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਸ਼ਾਮਲ ਹੈ। ਇਸ ਮਗਰੋਂ 23 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈਪੀਐੱਲ ਦੇ ਅਗਲੇ ਸੈਸ਼ਨ ਤੋਂ ਪਹਿਲਾਂ ਆਸਟ੫ੇਲੀਆਈ ਟੀਮ ਪੰਜ ਵਨ-ਡੇ ਤੇ ਦੋ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਦੌਰੇ 'ਤੇ ਜਾਵੇਗੀ।

ਭਾਰਤੀ ਚੌਕੜੀ ਨੇ ਕੀਤਾ ਅਭਿਆਸ

ਧੋਨੀ ਸਮੇਤ ਸੀਮਤ ਓਵਰਾਂ ਦੇ ਮਾਹਰ ਖਿਡਾਰੀ ਸ਼ਿਖਰ ਧਵਨ, ਰੋਹਿਤ ਸ਼ਰਮਾ, ਅੰਬਾਨੀ ਰਾਇਡੂ, ਕੇਦਾਰ ਜਾਧਵ, ਯੁਜਵੇਂਦਰਾ ਸਿੰਘ ਚਹਿਲ, ਦਿਨੇਸ਼ ਕਾਰਤਿਕ ਤੇ ਖਲੀਲ ਅਹਿਮਦ ਇੱਥੇ ਭਾਰਤੀ ਟੀਮ ਨਾਲ ਜੁੜ ਗਏ ਹਨ। ਮੰਗਲਵਾਰ ਨੂੰ ਸਿਡਨੀ ਪੁੱਜੇ ਖਿਡਾਰੀਆਂ 'ਚੋਂ ਚਾਰ ਮੈਂਬਰਾਂ ਨੇ ਬੁੱਧਵਾਰ ਨੂੰ ਐੱਸਸੀਜੀ 'ਚ ਅਭਿਆਸ ਕੀਤਾ। ਧੋਨੀ, ਧਵਨ, ਜਾਧਵ ਤੇ ਰਾਇਡੂ ਨੇ ਸ਼ਨਿਚਰਵਾਰ ਨੂੰ ਸਿਡਨੀ 'ਚ ਹੋਣ ਵਾਲੇ ਪਹਿਲੇ ਵਨ-ਡੇ ਤੋਂ ਪਹਿਲਾਂ ਮੈਦਾਨ 'ਤੇ ਜੰਮ ਕੇ ਪਸੀਨਾ ਵਹਾਇਆ। ਹਾਲਾਂਕਿ, ਵਨ-ਡੇ ਸੀਰੀਜ਼ ਦੀਆਂ ਤਿਆਰੀਆਂ ਵੀਰਵਾਰ ਤੋਂ ਜ਼ੋਰ ਫੜਣਗੀਆਂ, ਜਦੋਂ ਪੂਰੀ ਟੀਮ ਇੰਡੀਆ ਨਵੰਬਰ 'ਚ ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਸੀਰੀਜ਼ ਮਗਰੋਂ ਪਹਿਲੀ ਵਾਰ ਇਕ ਸਾਥ ਪਹਿਲੇ ਅਭਿਆਸ ਸੈਸ਼ਨ 'ਚ ਹਿੱਸਾ ਲਵੇਗੀ। ਟੀਮ ਇੰਡੀਆ ਦੀ ਇਸ ਚੌਕੜੀ ਨੇ ਪਹਿਲੇ ਥ੍ਰੋਡਾਊਨ ਦਾ ਅਭਿਆਸ ਕੀਤਾ, ਕਿਉਂਕਿ ਇਸ ਬਦਲਵੇਂ ਸੈਸ਼ਨ 'ਚ ਟੀਮ ਦਾ ਕੋਈ ਵੀ ਮਾਹਰ ਗੇਂਦਬਾਜ਼ ਮੌਜੂਦ ਨਹੀਂ ਸੀ। ਧਵਨ ਤੇ ਰਾਇਡੂ ਨੇ ਦੋਵੇਂ ਹੱਥਾਂ ਨਾਲ ਥ੍ਰੋਡਾਊਨ ਦਾ ਅਭਿਆਸ ਕੀਤਾ, ਜਦਕਿ ਧੋਨੀ ਨੇ ਇੰਡੋਰ ਨੈੱਟ 'ਚ ਸਹਾਇਕ ਕੋਚ ਸੰਜੈ ਬਾਂਗੜ ਨਾਲ ਅਭਿਆਸ ਕੀਤਾ। ਉਥੇ, ਜਾਧਵ ਨੇ ਦੋ ਵੱਖ-ਵੱਖ ਨੈਟਸ 'ਤੇ ਅਭਿਆਸ ਕੀਤਾ। ਤਿੰਨੇ ਟੀ-20 ਤੇ ਚਾਰ ਟੈਸਟ 'ਚ ਖੇਡਣ ਮਗਰੋਂ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਗੇਂਦਬਾਜ਼ੀ ਦੇ ਬੋਝ ਨਾਲ ਨਿਪਟਣ ਲਈ ਆਸਟ੫ੇਲੀਆ ਤੇ ਨਿਊਜ਼ੀਲੈਂਡ ਖ਼ਿਲਾਫ਼ ਵਨ-ਡੇ ਤੇ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਗਿਆ ਹੈ।