ਨਵੀਂ ਦਿੱਲੀ : ਆਸਟ੍ਰੇਲੀਆ ਵਿਚ ਅਗਲੇ ਸਾਲ ਟੀ-20 ਵਿਸ਼ਵ ਕੱਪ ਹੋਣਾ ਹੈ ਅਤੇ ਇਸ ਸਬੰਧੀ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਹੈ ਕਿ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਹਮਲਾਵਰ ਖੇਡ ਖੇਡਣੀ ਪਵੇਗੀ। ਉਹ ਇੱਥੇ ਸਟੇਂਸ ਬੀਮ ਪ੍ਰੋਗਰਾਮ ਦੌਰਾਨ ਮੌਜੂਦ ਸਨ। ਧਵਨ ਨੇ ਕਿਹਾ ਕਿ ਮੈਂ ਤੇਜ਼ ਖੇਡਣਾ ਪਸੰਦ ਕਰਦਾ ਹਾਂ ਪਰ ਜੇ ਵਿਕਟ ਧੀਮੀ ਹੁੰਦੀ ਹੈ ਜਾਂ ਗੇਂਦ ਰੁਕ ਕੇ ਆਉਂਦੀ ਹੈ ਤਾਂ ਜ਼ਾਹਰ ਗੱਲ ਹੈ ਕਿ ਰਣਨੀਤੀ ਵਿਚ ਤਬਦੀਲੀ ਕਰਨੀ ਪੈਂਦੀ ਹੈ।