ਨਵੀਂ ਦਿੱਲੀ, ਜੇਐੱਨਐੱਨ : ਯੁਵਾ ਦਿੱਲੀ ਕੈਪੀਟਲਜ਼ ਖ਼ਿਲਾਫ਼ ਅੱਜ ਅਨੁਭਵੀ ਖਿਡਾਰੀਆਂ ਨਾਲ ਭਰੀ ਚੇਨੱਈ ਸੁਪਰ ਕਿੰਗਜ਼ ਦੀ ਟੀਮ ਦਾ ਸਾਹਮਣਾ ਹੈ। ਰਾਜਸਥਾਨ ਖ਼ਿਲਾਫ਼ ਪਿਛਲੇ ਮੁਕਾਬਲੇ 'ਚ ਚੇਨੱਈ ਦੀ ਟੀਮ ਨੂੰ ਹਾਰ ਮਿਲੀ ਸੀ ਜਦਕਿ ਦਿੱਲੀ ਨੇ ਪੰਜਾਬ ਨੂੰ ਰੋਮਾਂਚਕ ਮੁਕਾਬਲੇ 'ਚ ਸੁਪਰ ਓਵਰ 'ਚ ਮਾਤ ਦਿੱਤੀ ਸੀ। ਇਸ ਮੈਚ 'ਚ ਚੇਨੱਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਕੁਝ ਬਦਲਾਅ ਕਰ ਸਕਦੇ ਹਨ।

ਪਿਛਲੇ ਦੋ ਮੁਕਾਬਲਿਆਂ 'ਚ ਹੇਠਲੇ ਕ੍ਰਮ 'ਚ ਬੱਲੇਬਾਜੀ ਕਰਨ ਦੀ ਜਗ੍ਹਾ ਕਾਰਨ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਲਿਹਾਜ਼ਾ ਇਸ ਦਿੱਲੀ ਖ਼ਿਲਾਫ਼ ਵੱਡੇ ਬਦਲਾਅ ਦੇ ਤੌਰ 'ਤੇ ਉਨ੍ਹਾਂ ਦੇ ਟਾਪ ਆਰਡਰ 'ਚ ਖੇਡਣ ਦੀ ਉਮੀਦ ਹੈ। ਪਿਛਲੇ ਮੈਚ 'ਚ ਸਪਿੰਨਰ ਪੀਯੂਸ਼ ਚਾਵਲਾ ਨੇ ਕਾਫੀ ਮਹਿੰਗੇ ਸਾਬਤ ਹੋਏ ਸੀ ਤਾਂ ਉਨ੍ਹਾਂ ਦੀ ਜਗ੍ਹਾ ਇਮਰਾਨ ਤਾਹਿਰ ਨੂੰ ਖਿਡਾਇਆ ਜਾ ਸਕਦਾ ਹੈ।

ਚੇਨੱਈ ਦੀ ਓਪਨਿੰਗ ਮੁਰਲੀ ਵਿਜੈ ਤੇ ਸੇਨ ਵਾਟਸਨ ਹੀ ਕਰਦੇ ਨਜ਼ਰ ਆਉਣਗੇ। ਮਿਡਲ ਆਰਡਰ 'ਚ ਫਾਫ ਡੂ ਪਲੇਸਿਸ ਨੇ ਨਾਲ ਧੋਨੀ, ਕੇਦਾਰ ਜਾਧਵ ਤੇ ਯੁਵਾ ਗਾਇਕਵਾਡ ਖੇਡ ਸਕਦੇ ਹਨ। ਹੇਠਲੇ ਕ੍ਰਮ 'ਚ ਸੈਮ ਕੁਰਨ ਤੇ ਰਵਿੰਦਰ ਜਡੇਜਾ ਨੂੰ ਤੇਜ਼ ਬੱਲੇਬਾਜ਼ੀ ਦੀ ਭੂਮਿਕਾ ਨਿਭਾਉਣਗੇ। ਸਪਿੰਨਰ 'ਚ ਜਡੇਜਾ ਤੇ ਤਾਹਿਰ ਹੋ ਸਕਦੇ ਹਨ।

ਦਿੱਲੀ ਦੀ ਟੀਮ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ ਲਿਹਾਜ਼ਾ ਪਹਿਲੇ ਮੈਚ 'ਚ ਟੀਮ ਨੂੰ ਜਿੱਤ ਮਿਲੀ ਹੈ ਤਾਂ ਬਦਲਾਅ ਦੀ ਉਮੀਦ ਘੱਟ ਹੈ। ਬਸ ਜ਼ਖ਼ਮੀ ਹੋਵੇ ਸਪਿੰਨਰ ਆਰ ਅਸ਼ਵਨੀ ਦੀ ਜਗ੍ਹਾ ਅਮਿਤ ਮਿਸ਼ਰਾ ਲੈ ਸਕਦੇ ਹਨ। ਧਵਨ ਤੇ ਪ੍ਰਿਥਵੀ ਪਾਰੀ ਦੀ ਸ਼ੁਰੂਆਤ ਕਰਨਦੇ ਜਦਕਿ ਮਿਡਲ ਆਰਡਰ 'ਚ ਸ਼੍ਰੇਅਸ, ਰਿਸ਼ੰਭ ਤੇ ਸਟੋਈਨਿਸ ਹੋਣਗੇ। ਤੇਜ਼ ਗੇਂਦਬਾਜੀ ਰਬਾਦਾ ਦੇ ਹੱਥਾਂ 'ਚ ਹੀ ਰਹਿਣ ਦੀ ਸੰਭਾਵਨਾ ਹੈ।

ਚੇਨੱਈ ਦੀ ਸੰਭਾਵਿਤ ਪਲੇਇੰਗ ਇਲੈਵਨ

ਸੇਨ ਵਾਟਸਨ, ਮੁਰਲੀ ਵਿਜੈ, ਫਾਫ ਡੂ ਪਲੇਸਿਸ, ਰਿਤੂਰਾਜ ਗਾਇਕਵਾਡ, ਐੱਮਐੱਸ ਧੋਨੀ, ਕੇਦਾਰ ਜਾਧਵ, ਰਵਿੰਦਰ ਜਡੇਜਾ, ਪੀਯੂਸ਼ ਚਾਵਲਾ ਜਾਂ ਇਮਰਾਨ ਤਾਹਿਰ, ਦੀਪਕ ਚਾਹਰ , ਲੂੰਗੀ ਏਗਿਦੀ।

ਦਿੱਲੀ ਦਾ ਸੰਭਾਵਿਤ ਪਲੇਇੰਗ ਇਲੈਵਨ

ਸਿਖਰ ਧਵਨ, ਪ੍ਰਿਥਵੀ ਸ਼ਾਅ, ਸ਼ਿਮਰੋਨ ਹੇਟਮਾਅਰ, ਸ੍ਰੇਅਸ ਅਈਅਰ, ਰਿਸੰਭ ਪੰਤ, ਮਾਰਕਸ ਸਟੋਈਨਿਸ, ਅਖਸ਼ਰ ਪਟੇਲ, ਆਰ ਅਸ਼ਵਨੀ ਜਾਂ ਅਮਿਤ ਮਿਸ਼ਰਾ, ਕਗਿਸਾ ਰਬਾਦਾ, ਅਨਰਿਚ, ਮੋਹਿਤ ਸ਼ਰਮਾ।

Posted By: Ravneet Kaur