ਨਵੀਂ ਦਿੱਲੀ (ਪੀਟੀਆਈ) : ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਸਮੇਤ ਆਪਣੇ ਏਜੰਡੇ 'ਚ ਸ਼ਾਮਲ ਸਾਰੇ ਮਾਮਲਿਆਂ 'ਤੇ ਫ਼ੈਸਲਿਆਂ ਨੂੰ 10 ਜੂਨ ਤਕ ਟਾਲ ਦਿੱਤਾ। ਵੀਰਵਾਰ ਨੂੰ ਆਈਸੀਸੀ ਦੀ ਟੈਲੀਕਾਨਫਰੰਸਿੰਗ ਜ਼ਰੀਏ ਅਹਿਮ ਬੈਠਕ ਹੋਈ, ਜਿਸ 'ਚ ਇਨ੍ਹਾਂ ਸਾਰਿਆਂ ਮੁੱਦਿਆਂ 'ਤੇ 10 ਜੂਨ ਨੂੰ ਫੈਸਲਾ ਕਰਨ ਦੀ ਗੱਲ ਕਹੀ ਗਈ। ਵਿਸ਼ਵ ਕੱਪ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕੀਤੇ ਜਾਣ ਤੇ ਇਸ ਵਿੰਡੋ ਨੂੰ ਫਿਲਹਾਲ ਮੁਲਤਵੀ ਆਈਪੀਐੱਲ ਕਰਵਾਉਣ ਲਈ ਕੀਤਾ ਜਾ ਸਕਦਾ ਹੈ। ਆਈਸੀਸੀ ਨੇ ਟੈਲੀਕਾਨਫਰੰਸਿੰਗ ਤੋਂ ਬਾਅਦ ਕਿਹਾ ਕਿ ਬੋਰਡ ਆਈਸੀਸੀ ਪ੍ਰਬੰਧਨ ਨੂੰ ਬੇਨਤੀ ਕਰਦਾ ਹੈ ਕਿ ਉਹ ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਬਦਲ ਰਹੀ ਜਨ-ਜੀਵਨ ਦੀ ਹਾਲਾਤ ਨੂੰ ਦੇਖਦੇ ਹੋਏ ਵੱਖ-ਵੱਖ ਐਮਰਜੈਂਸੀ ਬਦਲਾਂ ਬਾਰੇ ਸਬੰਧਤ ਪੱਖਾਂ ਨਾਲ ਚਰਚਾ ਜਾਰੀ ਰੱਖੇ।

Posted By: Jagjit Singh