ਜੇਐੱਨਐੱਨ, ਨਵੀਂ ਦਿੱਲੀ : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਡੀਨ ਜੋਨਸ ਦਾ ਦੇਹਾਂਤ 59 ਸਾਲ ਦੀ ਉਮਰ 'ਚ ਹੋ ਗਿਆ। ਮੁੰਬਈ 'ਚ ਹਾਰਟ ਅਟੈਕ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਡੀਨ ਜੋਨਸ ਕਈ ਟੀਮਾਂ ਦੇ ਕੋਚ ਵੀ ਰਹਿ ਚੁੱਕੇ ਹਨ ਨਾਲ ਹੀ ਉਹ ਕੁਮੈਂਟੇਟਰ ਵੀ ਸਨ। ਡੀਨ ਜੋਨਸ ਨੇ ਆਸਟ੍ਰੇਲੀਆ ਲਈ ਟੈਸਟ ਤੇ ਵਨ ਡੇਅ ਕ੍ਰਿਕਟ ਖੇਡਿਆ ਸੀ। ਉਨ੍ਹਾਂ ਦੇ ਨਾਮ 'ਤੇ ਟੈਸਟ ਕ੍ਰਿਕਟ 'ਚ ਕਈ ਬਿਹਤਰੀਨ ਰਿਕਾਰਡ ਦਰਜ ਹਨ ਤਾਂ ਉਥੇ ਹੀ ਉਹ ਵਨ ਡੇਅ ਕ੍ਰਿਕਟ 'ਚ ਆਪਣੀ ਬੱਲੇਬਾਜ਼ੀ ਤੇ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਸਨ।

ਡੀਨ ਜੋਨਸ ਨੂੰ 80 ਦੇ ਦਹਾਕੇ ਦੇ ਆਖ਼ਿਰ 'ਚ ਤਾਂ ਉਥੇ ਹੀ 90 ਦੇ ਦਹਾਕੇ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਦੁਨੀਆ ਦੇ ਬੈਸਟ ਵਨ ਡੇਅ ਬੱਲੇਬਾਜ਼ਾਂ 'ਚ ਸ਼ੁਮਾਰ ਕੀਤਾ ਜਾਂਦਾ ਸੀ। ਉਹ ਸਪਿੰਨਰ ਤੇ ਤੇਜ਼ ਗੇਂਦਬਾਜ਼ ਦੋਵਾਂ ਖ਼ਿਲਾਫ਼ ਹੀ ਬਿਹਤਰੀਨ ਬੱਲੇਬਾਜ਼ ਸਨ। ਵਿਕਟਾਂ 'ਚ ਰਨਿੰਗ ਦੇ ਮਾਮਲੇ 'ਚ ਉਨ੍ਹਾਂ ਨੂੰ ਗਜ਼ਬ ਦਾ ਮੰਨਿਆ ਜਾਂਦਾ ਸੀ। ਸਾਲ 2019 'ਚ ਉਨ੍ਹਾਂ ਨੂੰ 'ਆਸਟ੍ਰੇਲੀਆ ਕ੍ਰਿਕਟ ਹਾਲ ਆਫ ਫੇਮ' 'ਚ ਸ਼ਾਮਿਲ ਕੀਤਾ ਗਿਆ ਸੀ।

ਡੀਨ ਜੋਨਸ ਨੇ ਆਸਟ੍ਰੇਲੀਆ 16 ਮਾਰਚ 1984 ਨੂੰ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਇਸ ਟੀਮ ਲਈ ਆਪਣੇ ਕਰੀਅਰ 'ਚ ਕੁੱਲ 52 ਟੈਸਟ ਖੇਡੇ ਜਿਸ 'ਚ ਉਨ੍ਹਾਂ ਨੇ 46.55 ਦੀ ਔਸਤ ਨਾਲ 3631 ਰਨ ਬਣਾਏ। ਇਸ 'ਚ 11 ਸੈਂਕੜੇ ਵੀ ਸ਼ਾਮਿਲ ਹਨ ਤਾਂ ਉਥੇ ਹੀ ਟੈਸਟ 'ਚ ਉਨ੍ਹਾਂ ਦਾ ਬੈਸਟ ਸਕੋਰ 216 ਰਨ ਸੀ। ਵਨ ਡੇਅ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣਾ ਡੈਬਿਊ 30 ਜਨਵਰੀ 1984 ਨੂੰ ਪਾਕਿਸਤਾਨ ਦੇ ਖ਼ਿਲਾਫ਼ ਏਡਿਲੇਡ 'ਚ ਕੀਤਾ ਸੀ।

ਉਨ੍ਹਾਂ ਨੇ ਆਸਟ੍ਰੇਲੀਆ ਲਈ ਕੁੱਲ 164 ਵਨ ਡੇਅ ਮੈਚ ਖੇਡੇ ਜਿਸ 'ਚ 44.61 ਦੀ ਔਸਤ ਨਾਲ 6.68 ਰਨ ਬਣਾਏ ਸੀ। ਉਨ੍ਹਾਂ ਨੇ ਵਨ ਡੇਅ 'ਚ ਕੁੱਲ 7 ਸੈਂਚੁਰੀ ਤੇ 46 ਹਾਫ-ਸੈਂਚੁਰੀ ਲਗਾਈ ਸੀ। ਫਰਸਟ ਕਲਾਸ ਮੈਚਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 51.85 ਦੀ ਔਸਤ ਨਾਲ 19188 ਰਨ ਬਣਾਏ ਅਤੇ ਸੈਂਚੁਰੀ ਦੀ ਸੰਖਿਆ 55 ਸੀ।

ਡੀਨ ਜੋਨਸ ਕੁਮੈਂਟੇਟਰ ਦੇ ਤੌਰ 'ਤੇ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਸੀ ਅਤੇ ਉਨ੍ਹਾਂ ਨੇ ਇਕ ਵਾਰ ਸਾਬਕਾ ਸਾਊਥ ਕ੍ਰਿਕਟਰ ਹਾਸ਼ਿਲ ਅਮਲਾ ਨੂੰ ਅੱਤਵਾਦੀ ਕਹਿ ਦਿੱਤਾ ਸੀ। ਇਸਤੋਂ ਬਾਅਦ ਉਹ ਕਾਫੀ ਸੁਰਖ਼ੀਆਂ 'ਚ ਆ ਗਏ ਸਨ। ਡੀਨ ਜੋਨਸ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਅੰਤਰਿਮ ਕੋਚ ਸੀ ਤਾਂ ਉਥੇ ਹੀ ਉਨ੍ਹਾਂ ਨੇ ਪਾਕਿਸਤਾਨ ਸੁਪਰ ਲੀਗ ਇਸਲਾਮਾਬਾਦ ਯੂਨਾਈਟਿਡ ਦੇ ਕੋਚ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸਾਲ 2016 'ਚ ਉਨ੍ਹਾਂ ਦੇ ਕੋਚ ਰਹਿੰਦੇ ਇਹ ਟੀਮ ਚੈਂਪੀਅਨ ਬਣੀ ਸੀ। 2018 'ਚ ਉਹ ਇਕ ਵਾਰ ਫਿਰ ਤੋਂ ਇਸੀ ਟੀਮ ਦੇ ਕੋਚ ਬਣੇ ਅਤੇ ਇਹ ਟੀਮ ਫਿਰ ਤੋਂ ਚੈਂਪੀਅਨ ਬਣੀ ਤਾਂ ਉਥੇ ਸਾਲ 2019 'ਚ ਉਹ ਮਿਕੀ ਆਰਥਰ ਦੀ ਥਾਂ ਕਰਾਚੀ ਕਿੰਗਸ ਦੇ ਹੈੱਡ ਕੋਚ ਬਣੇ ਸਨ।

ਡੀਨ ਜੋਨਸ ਦੇ ਦੇਹਾਂਤ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੇ ਟਵੀਟ ਕਰਕੇ ਆਪਣੀ ਸ਼ਰਧਾਂਜਲੀ ਉਨ੍ਹਾਂ ਨੂੰ ਦਿੱਤੀ।

Posted By: Ramanjit Kaur