ਦੁਬਈ (ਪੀਟੀਆਈ) : ਆਰਸੀਬੀ ਦੇ ਸਪਿੰਨਰ ਵਾਸ਼ਿੰਗਟਨ ਸੁੰਦਰ ਟੀਮ ਦੇ ਆਪਣੇ ਸੁਪਰ ਸਟਾਰ ਸਾਥੀ ਏਬੀ ਡਿਵੀਲੀਅਰਜ਼ ਤੋਂ ਬਹੁਤ ਪ੍ਰਭਾਵਿਤ ਹਨ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਡਿਵੀਲੀਅਰਜ਼ ਦੇ ਵਿਕਟਕੀਪਿੰਗ ਸਮੇਤ ਕਈ ਕੰਮਾਂ ਨੂੰ ਕਰਨ ਦੀ ਯੋਗਤਾ ਨਾਲ ਉਨ੍ਹਾਂ ਦੀ ਆਈਪੀਐੱਲ ਟੀਮ ਵਿਚ ਸੰਤੁਲਨ ਆਉਂਦਾ ਹੈ। ਮੈਚ ਤੋਂ ਬਾਅਦ ਸੁੰਦਰ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੀ ਇਸ ਦੁਨੀਆ ਵਿਚ ਅਜਿਹਾ ਵੀ ਕੋਈ ਕੰਮ ਹੈ ਜੋ ਡਿਵੀਲੀਅਰਜ਼ ਨਹੀਂ ਕਰ ਸਕਦੇ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ 36 ਸਾਲ ਦੇ ਡਿਵੀਲੀਅਰਜ਼ ਨੂੰ ਲੈ ਕੇ ਸੁੰਦਰ ਨੇ ਕਿਹਾ ਕਿ ਮੈਨੂੰ ਇਕ ਅਜਿਹੀ ਚੀਜ਼ ਦੱਸੋ ਜੋ ਉਹ ਨਹੀਂ ਕਰ ਸਕਦੇ, ਟੀਮ ਨੂੰ ਉਨ੍ਹਾਂ ਤੋਂ ਜੋ ਵੀ ਲੋੜ ਹੁੰਦੀ ਹੈ ਉਹ ਉਸ ਨੂੰ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਵਿਚ ਖ਼ੁਸ਼ੀ ਹੁੰਦੀ ਹੈ ਤੇ ਉਹ ਆਰਸੀਬੀ ਲਈ ਸਾਲਾਂ ਤੋਂ ਅਜਿਹਾ ਕਰ ਰਹੇ ਹਨ।