ਜੇਐੱਨਐੱਨ, ਨਵੀਂ ਦਿੱਲੀ : ਪਾਕਿਸਤਾਨ ਟੀਮ ਦੇ ਤੇਜ ਗੇਂਦਬਾਜ਼ ਸ਼ਾਹੀਨ ਜਲਦ ਮੰਗਣੀ ਕਰਨ ਜਾ ਰਹੇ ਹਨ। ਸ਼ਾਹੀਨ ਸ਼ਾਹ ਅਫ਼ਰੀਦੀ ਜਿਸ ਲੜਕੀ ਨਾਲ ਮੰਗਣੀ ਕਰਨ ਜਾ ਰਹੇ ਹਨ ਉਹ ਕੋਈ ਹੋਰ ਨਹੀਂ, ਬਲਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਆਲਰਾਊਂਡਰ ਸ਼ਾਹਿਦ ਅਫ਼ਰੀਦੀ ਦੀ ਬੇਟੀ ਹੈ। ਪਾਕਿਸਤਾਨ ਦੇ ਤੂਫ਼ਾਨੀ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਅਤੇ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਦੀ ਸਭ ਤੋਂ ਵੱਡੀ ਬੇਟੀ ਅਕਸਾ ਅਫ਼ਰੀਦੀ ਦੀ ਮੰਗਣੀ ਹੋਣ ਜਾ ਰਹੀ ਹੈ। ਹਾਲਾਂਕਿ, ਵਿਆਹ ਦੋ ਸਾਲ ਦੇ ਅੰਦਰ ਹੋਵੇਗਾ, ਕਿਉਂਕਿ ਅਕਸਾ ਹਾਲੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ।

ਪਾਕਿਸਤਾਨ ਆਬਜ਼ਰਬਰ ਦੀ ਰਿਪੋਰਟ ਅਨੁਸਾਰ, ਸ਼ਨੀਵਾਰ ਨੂੰ ਸਾਬਕਾ ਆਲਰਾਊਂਡਰ ਸ਼ਾਹਿਦ ਅਫ਼ਰੀਦੀ ਦੇ ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਦੋਵੇਂ ਮੰਗਣੀ ਕਰਨ ਵਾਲੇ ਹਨ। ਸ਼ਾਹੀਨ ਅਫ਼ਰੀਦੀ ਦੇ ਪਿਤਾ ਅਯਾਜ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੇਟੇ ਲਈ ਸ਼ਾਹਿਦ ਅਫ਼ਰੀਦੀ ਦੇ ਪਰਿਵਾਰ ਨੂੰ ਪ੍ਰਸਤਾਵ ਭੇਜਿਆ ਸੀ ਅਤੇ ਇਸਨੂੰ ਸ਼ਾਹਿਦ ਅਫ਼ਰੀਦੀ ਦੇ ਪਰਿਵਾਰ ਵਾਲਿਆਂ ਨੇ ਸਵਿਕਾਰ ਕਰ ਲਿਆ ਹੈ। ਅਜਿਹੇ ’ਚ ਸ਼ਾਹੀਨ ਅਤੇ ਅਕਸਾ ਦੀ ਮੰਗਣੀ ਹੋਣ ਜਾ ਰਹੀ ਹੈ।

ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਬਰਾਂ ਦੇ ਆਉਣ ਤੋਂ ਬਾਅਦ ਆਇਆ ਹੈ, ਜਿਸ ’ਚ ਸ਼ਾਹੀਨ ਅਫ਼ਰੀਦੀ ਤੇ ਅਕਸਾ ਅਫ਼ਰੀਦੀ ਦੀ ਮੰਗਣੀ ਦੀਆਂ ਗੱਲਾਂ ਸ਼ੇਅਰ ਹੋ ਰਹੀÎਆਂ ਹਨ ਅਤੇ ਦੋਵੇਂ ਪਰਿਵਾਰਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਨਵੇਂ ਰਿਸ਼ਤਿਆਂ ’ਚ ਦੋ ਆਮ ਗੱਲਾਂ ਹੋਣਗੀਆਂ। ਇਕ ਤਾਂ ਇਹ ਹੈ ਕਿ ਇਹ ਕਪਲ ਇਕ ਹੀ ਅਫ਼ਰੀਦੀ ਜਨਜਾਤੀ ਦੇ ਹਨ। ਦੂਸਰੀ ਗੱਲ ਇਹ ਹੈ ਕਿ ਦੋਵੇਂ 20 ਸਾਲ ਦੇ ਹਨ। ਇਸ ਉਮਰ ’ਚ ਬਹੁਤ ਘੱਟ ਇੰਟਰਨੈਸ਼ਨਲ ਕ੍ਰਿਕਟਰ ਮੰਗਣੀ ਜਾਂ ਫਿਰ ਵਿਆਹ ਲਈ ਰਾਜ਼ੀ ਹੁੰਦੇ ਹਨ।

Posted By: Ramanjit Kaur