ਜੇਐੱਨਐੱਨ, ਬੈਂਗਲੁਰੂ : Cricketer K Gowtham Marriage : ਕ੍ਰਿਕਟਰ ਅੱਜਕਲ੍ਹ ਲਗਾਤਾਰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਹਾਲ ਹੀ 'ਚ ਟੀਮ ਇੰਡੀਆ ਦੇ ਮੈਂਬਰ ਮਨੀਸ਼ ਪਾਂਡੇ ਨੇ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਕੀਤਾ। ਹੁਣ ਮਨੀਸ਼ ਦੇ ਸਾਥੀ ਖਿਡਾਰੀ ਕਰਨਾਟਕ ਦੇ ਸਟਾਰ ਕ੍ਰਿਕਟਰ ਕ੍ਰਿਸ਼ੱਪਾ ਗੌਤਮ ਦੀ। ਗੌਤਮ ਆਪਣੀ ਗਰਲਫਰੈਂਡ ਅਰਚਨਾ ਸੁੰਦਰ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਗੌਤਮ ਦੇ ਵਿਆਹ ਦੀ ਖ਼ਬਰ ਇਸ ਲਈ ਸੁਰਖੀਆਂ 'ਚ ਆ ਗਈ ਕਿਉਂਕਿ ਉਨ੍ਹਾਂ ਦੀ ਵਿਦਾਈ ਸਕੂਟੀ 'ਤੇ ਹੋਈ। ਲਾੜੀ ਅਰਚਨਾ ਸਕੂਟੀ 'ਤੇ ਬਿਠਾ ਕੇ ਗੌਤਮ ਨੂੰ ਵਿਆਹ ਲੈ ਗਈ।

ਜ਼ਿਕਰਯੋਗ ਹੈ ਕਿ ਗੌਤਮ ਤੇ ਅਰਚਨਾ ਪਿਛਲੇ ਕਾਫ਼ੀ ਸਮੇਂ ਤੋਂ ਇਕ-ਦੂਸਰੇ ਨੂੰ ਡੇਟ ਕਰ ਰਹੇ ਸਨ ਤੇ ਦੋਵਾਂ ਪਰਿਵਾਰਾਂ ਨੂੰ ਵੀ ਇਸ ਦੀ ਜਾਣਕਾਰੀ ਸੀ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ, ਦੋਸਤਾਂ ਦੀ ਮੌਜੂਦਗੀ 'ਚ ਗੌਤਮ ਤੇ ਅਰਚਨਾ ਨੇ ਸੱਤ ਫੇਰੇ ਲਏ। ਰਵਾਇਤੀ ਦੱਖਣੀ ਭਾਰਤੀ ਰਿਵਾਜਾਂ ਨਾਲ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ। ਵਿਆਹ ਦੌਰਾਨ ਪਰਿਵਾਰ ਤੇ ਦੋਸਤਾਂ ਨਾਲ ਗੌਤਮ ਤੇ ਅਰਚਨਾ ਨੇ ਸੈਲਫੀ ਵੀ ਲਈ।

Posted By: Seema Anand