ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਆਸਟ੍ਰੇਲੀਆਈ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਇਸ ਮੀਟਿੰਗ ਵਿਚ ਬੀਸੀਸੀਆਈ ਨੇ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ ਟੀ-20, ਵਨ ਡੇ ਤੇ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ। ਆਈਪੀਐੱਲ 2020 ਤੋਂ ਬਾਅਦ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ, ਜਿਥੇ ਦੋਵਾਂ ਦੇਸ਼ਾਂ ਦਰਮਿਆਨ ਤਿੰਨ ਮੈਚਾਂ ਦੀ ਟੀ-20 ਇੰਟਰਨੈਸ਼ਨਲ, ਤਿੰਨ ਮੈਚਾਂ ਦੀ ਵਨਡੇ ਇੰਟਰਨੈਸ਼ਨਲ ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਹੋਵੇਗੀ।

ਬੀਸੀਸੀਆਈ ਨੇ ਤਿੰਨਾਂ ਫਾਰਮੇਟ ਦੀ ਕ੍ਰਿਕਟ ਤੋਂ ਰੋਹਿਤ ਸ਼ਰਮਾ ਨੂੰ ਬਾਹਰ ਰੱਖਿਆ ਹੈ, ਜੋ ਕਿ ਟੀਮ ਦੇ ਉਪ ਕਪਤਾਨ ਵੀ ਹਨ। ਆਈਪੀਐੱਲ ਵਿਚ ਹੋਈ ਹੈਮਸਟਰਿੰਗ ਇੰਜਰੀ ਦੀ ਵਜ੍ਹਾ ਕਰਕੇ ਉਹ ਟੀਮ ਨਾਲ ਟਰੈਵਲ ਕਰਨਗੇ ਜਾਂ ਨਹੀਂ, ਇਸ 'ਤੇ ਬਾਅਦ ਵਿਚ ਫ਼ੈਸਲਾ ਕੀਤਾ ਜਾਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਦੀ ਸੱਟ 'ਤੇ ਨਜ਼ਰ ਰੱਖੀ ਹੋਈ ਹੈ। ਉੱਧਰ, ਰਿਸ਼ਭ ਪੰਤ ਦਾ ਪੱਤਾ ਸੀਮਤ ਓਵਰਾਂ ਦੀ ਕ੍ਰਿਕਟ ਤੋਂ ਕੱਟ ਗਿਆ ਹੈ। ਬਤੌਰ ਵਿਕਟਕੀਪਰ ਕੇਐੱਲ ਰਾਹੁਲ ਨੂੰ ਮੌਕਾ ਦਿੱਤਾ ਹੈ, ਜੋ ਟੀਮ ਦੇ ਉਪਕਪਤਾਨ ਵੀ ਹੋਣਗੇ।


Team India T20I Squadਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅੱਗਰਵਾਲ, ਕੇਐੱਲ ਰਾਹੁਲ (ਉਪ ਕਪਤਾਨ ਤੇ ਵਿਕਟ-ਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡੇ, ਸੰਜੂ ਸੈਮਸਨ (ਵਿਕਟ-ਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ ਤੇ ਵਰੁਣ ਚੱਕਰਵਰਤੀ।


Team India ODI squad


ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇਐੱਲ ਰਾਹੁਲ (ਉਪ ਕਪਤਾਨ ਤੇ ਵਿਕਟ-ਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡੇ, ਮਯੰਕ ਅੱਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ।


Team India Test squad


ਵਿਰਾਟ ਕੋਹਲੀ (ਕਪਤਾਨ), ਮਯੰਕ ਅੱਗਰਵਾਲ, ਪ੍ਰਿਥਵੀ ਸ਼ਾਅ, ਕੇਐੱਲ ਰਾਹੁਲ, ਚਿਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ (ਉਪਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਰਿੱਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਆਰ. ਆਸ਼ਵਿਨ ਤੇ ਮੁਹੰਮਦ ਸਿਰਾਜ।

ਭਾਰਤੀ ਟੀਮ ਨਾਲ ਚਾਰ ਤੇਜ਼ ਗੇਂਦਬਾਜ਼ ਵੀ ਆਸਟ੍ਰੇਲੀਆ ਜਾਣਗੇ। ਬੀਸੀਸੀਆਈ ਨੇ ਆਈਪੀਐੱਲ ਘਰੇਲੂ ਕ੍ਰਿਕਟ ਤੇ ਅੰਡਰ 19 ਕ੍ਰਿਕਟ ਵਿਚ ਚਕੰਗਾ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ, ਕਾਰਤਿਕ ਤਿਆਗੀ, ਇਸ਼ਾਨ ਪੋਰੇਲ ਤੇ ਟੀ ਨਟਰਾਜਨ ਨੂੰ ਵੀ ਚੁਣਿਆ ਹੈ। ਹਾਲਾਂਕਿ, ਇਹ ਨੈੱਟ ਗੇਂਦਬਾਜ਼ ਹੋਣਗੇ।

Posted By: Susheel Khanna