ਜਲੰਧਰ (ਜੇਐੱਨਐੱਨ) : ਬੈਂਗਲੁਰੂ 'ਚ 12 ਨਵੰਬਰ ਨੂੰ ਹੋਣ ਵਾਲੀ ਬੀਸੀਸੀਆਈ ਮਹਿਲਾ ਅੰਡਰ-23 ਟੀ-20 ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਟੀਮ ਦੀ ਚੋਣ ਕਰ ਲਈ ਗਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੁਰਜੀਤ ਰਾਏ ਬਿੱਟਾ ਨੇ ਦੱਸਿਆ ਕਿ ਅੰਮਿ੍ਤਸਰ ਵਿਚ ਟੀਮ ਚੋਣ ਲਈ ਕੈਂਪ ਲਾਇਆ ਗਿਆ ਸੀ। ਜਿਸ ਵਿਚ 15 ਖਿਡਾਰੀਆਂ ਦੀ ਚੋਣ ਕਰ ਲਈ ਗਈ। ਚਾਰ ਖਿਡਾਰੀ ਸਟੈਂਡਬਾਏ ਰੱਖੇ ਗਏ ਹਨ। ਟੀਮ ਦੇ ਹੈੱਡ ਕੋਚ ਆਸ਼ੁਤੋਸ਼ ਸ਼ਰਮਾ, ਫਿਜ਼ੀਓ ਗਾਇਤਰੀ ਤੇ ਮੈਨੇਜਰ ਜੂਹੀ ਨੂੰ ਨਿਯੁਕਤ ਕੀਤਾ ਗਿਆ। ਰਿੱਧੀਮਾ ਅਗਰਵਾਲ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜੇਡੀਸੀਏ ਦੀ ਨੀਤੂ ਸਿੰਘ, ਰਿਤਿਕਾ ਠਾਕੁਰ ਤੇ ਸਿ੍ਸ਼ਟੀ ਰਾਜਪੂਤ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ। ਟੀਮ ਵਿਚ ਰਿੱਧੀਮਾ ਅਗਰਵਾਲ, ਅਮਰਪਾਲ ਕੌਰ, ਪਿ੍ਰਆ, ਰੇਣੂ ਤਮੋਲੀ, ਨੀਤੂ ਸਿੰਘ, ਕਨਿਕਾ ਆਹੂਜਾ, ਸਿ੍ਸ਼ਟੀ ਰਾਜਪੂਤ, ਪ੍ਰਗਤੀ ਸਿੰਘ, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਨਿਤਿਕਾ ਠਾਕੁਰ, ਅੰਜਲੀ, ਗਜਲਾ ਨਾਜ, ਪਲਵਿੰਦਰਪ੍ਰੀਤ ਕੌਰ, ਮੰਨਤ ਕਸ਼ਯਪ ਦੇ ਨਾਂ ਸ਼ਾਮਲ ਹਨ। ਟੀਮ ਦੇ ਸਟੈਂਡ ਬਾਏ ਵਿਚ ਸਿਮਰਨ ਗਾਂਧੀ, ਜਸ਼ਨਪ੍ਰੀਤ, ਪੁਸ਼ਪਾ ਤੇ ਰਮਨਪ੍ਰੀਤ ਦੇ ਨਾਂ ਸ਼ਾਮਲ ਹਨ।