ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਕਿ੍ਰਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ 2007 ਦੇ ਟੀ20 ਵਿਸ਼ਵ ਕੱਪ ’ਚ ਇੰਗਲੈਂਡ ਖ਼ਿਲਾਫ਼ 6 ਗੇਂਦਾਂ ’ਤੇ 6 ਛੱਕੇ ਲੱਗਾ ਕੇ ਇਤਿਹਾਸ ਰਚਿਆ ਸੀ। ਟੀ20 ਇੰਟਰਨੈਸ਼ਨਲ ’ਚ ਯੂਵੀ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਸੀ। ਇੰਗਲੈਂਡ ਦੇ Stuart Broad ਦੇ ਓਵਰ ’ਚ ਜਦੋਂ ਉਹ ਕਮਾਲ ਕਰ ਰਹੇ ਸਨ ਤਾਂ ਉਦੋਂ ਦੂਜੇ ਪਾਸੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਖੜ੍ਹੇ ਸਨ। ਯੂਨੀ ਨੇ ਇਸ ਦੌਰਾਨ ਆਪਣੇ ਕਪਤਾਨ ਦੀ ਪ੍ਰਤੀਕਿਰਿਆ ਬਾਰੇ ਦੱਸਿਆ ਹੈ।

ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਖ਼ੁਸ਼ ਸਨ। ਜੇ ਤੁਸੀਂ ਟੀਮ ਦੇ ਕਪਤਾਨ ਹੋ ਤੇ ਇਕ ਖਿਡਾਰੀ ਇਕ ਤੋਂ ਬਾਅਦ ਇਕ ਲਗਾਤਾਰ 6 ਛੱਕੇ ਲਗਾਉਂਦਾ ਹੈ ਤਾਂ ਤੁਹਾਨੂੰ ਜ਼ਰੂਰ ਖੁਸ਼ੀ ਹੋਵੇਗੀ ਕਿ ਸਕੋਰ ਇੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਸਾਡੇ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਸੀ, ਇਸ ਨੂੰ ਹਰ ਹਾਲ ’ਚ ਜਿੱਤਣਾ ਹੀ ਸੀ।’

ਯੁਵਰਾਜ ਸਿੰਘ ਨੇ 2007 ’ਚ ਪਹਿਲੀ ਵਾਰ ਕਰਵਾਏ ਗਏ ਆਈਸੀਸੀ ਟੀ20 ਵਿਸ਼ਵ ਕੱਪ ’ਚ ਇੰਗਲੈਂਡ ਖ਼ਿਲਾਫ਼ ਲਗਾਤਾਰ 6 ਗੇਂਦਾਂ ’ਤੇ 6 ਛੱਕੇ ਲਗਾਏ ਸਨ। ਇਸ ਮੈਚ ’ਚ ਉਨ੍ਹਾਂ ਨੇ ਸਿਰਫ਼ 12 ਗੇਂਦਾਂ ’ਤੇ ਹਾਫ ਸੈਂਚੁਰੀ ਪੂਰੀ ਕਰ ਲਈ ਸੀ। ਇੰਗਲੈਂਡ ਦੇ ਤੇਜ਼ ਗੇਂਦਬਾਜ਼ Stuart Broad ਦੇ ਓਪਰ ਦੀ 6ਵੀਂ ਗੇਂਦ ’ਤੇ ਯੂਵੀ ਨੇ ਇਹ ਕਮਾਲ ਕੀਤਾ ਸੀ। ਭਾਰਤ ਨੇ ਪਾਕਿਸਤਾਨ ਨੂੰ ਫਿਲਹਾਲ ਹਰਾ ਕੇ ਖਿਤਾਬ ’ਤੇ ਕਬਜਾ ਜਮ੍ਹਾਇਆ ਸੀ।


‘ਮੈਨੂੰ ਯਾਦ ਹੈ ਕਿ ਮੈਂ Philintop ਦੀ ਗੇਂਦ ’ਤੇ ਦੋ ਚੰਗੇ ਚੌਕੇ ਲਗਾਏ ਸੀ ਤੇ ਇਹ ਉਨ੍ਹਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਇਆ। ਉਨ੍ਹਾਂ ਨੇ ਮੈਨੂੰ ਕੁਝ ਕਿਹਾ ਤੇ ਬਦਲੇ ’ਚ ਮੈਂ ਵੀ ਪਲਟ ਕੇ ਜਵਾਬ ਦਿੱਤਾ। ਉਸ ਸਮੇਂ ਇਹ ਬੇਹੱਦ ਗੰਭੀਰ ਲੜਾਈ ਹੋਈ ਸੀ। ਅੰਪਾਇਰ ਨੂੰ ਵੀ ਵਿਚ ਆਉਣਾ ਪਿਆ ਸੀ। ਇਸ ਤੋਂ ਬਾਅਦ ਮੈਨੂੰ ਅਜਿਹਾ ਮਹਿਸੂਸ ਹੋਇਆ ਕਿ ਮੈਂ ਹੁਣ ਹਰ ਇਕ ਗੇਂਦ ਨੂੰ ਮੈਦਾਨ ਦੇ ਬਾਹਰ ਹੀ ਭੇਜ ਦੇਵਾਂਗਾ। ਕਿਸਮਤ ਨਾਲ ਮੈਂ ਜੋ ਪਹਿਲੀ ਗੇਂਦ ’ਤੇ ਸ਼ੌਟ ਲਗਾਇਆ ਉਹ ਮੈਦਾਨ ਦੇ ਬਾਹਰ ਜਾ ਕੇ ਡਿੱਗਿਆ। ਦੂਜੀ ਗੇਂਦ ’ਤੇ ਜਦੋਂ ਮੈਂ ਸ਼ੌਟ ਲਗਾਇਆ ਤਾਂ ਉਹ ਦਰਸ਼ਕਾਂ ਦੇ ਵਿਚ ਜਾ ਡਿੱਗਿਆ। ਤੀਜੀ ਗੇਂਦ ਨੂੰ ਮੈਨੂੰ ਪਵਾਇੰਟ ਦੇ ਉੱਪਰੋਂ ਮਾਰਿਆ ਇਕ ਅਜਿਹੀ ਜਗ੍ਹਾ ਜਿੱਥੇ ਮੈਂ ਪੂਰੇ ਕਰੀਅਰ ’ਚ ਅਜੇ ਤਕ ਇਕ ਚੌਕਾ ਤਕ ਨਹੀਂ ਲਗਾਇਆ ਸੀ।’

Posted By: Rajnish Kaur