ਗਵਾਲੀਅਰ, ਜੇਐੱਨਐੱਨ : ਇਸ ਸਮੇਂ ਭਾਰਤ ’ਚ ਇੰਡੀਅਨ ਪ੍ਰੀਮੀਅਰ ਲੀਗ ਦਾ ਖ਼ੁਮਾਰ ਕ੍ਰਿਕਟ ਪ੍ਰੇਮੀਆਂ ’ਤੇ ਚੜਿ੍ਹਆ ਹੋਇਆ ਹੈ। ਮੱਧ ਪ੍ਰਦੇਸ਼ ਦੀ ਅੰਡਰ-19 ਟੀਮ ਦੇ ਸਾਬਕਾ ਕਪਤਾਲ Vikrant Bhadoria ਨੂੰ ਆਨਲਾਈਨ Pizza ਆਰਡਰ ਕਰਨਾ ਮਹਿੰਗਾ ਪੈ ਗਿਆ। ਕੋਰੋਨਾ ਦੇ ਡਰ ਨਾਲ ਕ੍ਰਿਕਟਰ ਨੇ ਤਿੰਨ ਦਿਨ ਪਹਿਲਾਂ Domino's ਨੂੰ ਆਨਲਾਈਨ ਪਿੱਜ਼ਾ ਆਰਡਰ ਕੀਤਾ ਸੀ। ਇਹ ਆਰਡਰ ਉਨ੍ਹਾਂ ਨੂੰ ਮਹਿੰਗਾ ਪੈ ਗਿਆ ਤੇ ਉਨ੍ਹਾਂ ਦੇ ਬੈਂਕ ਅਕਾਊਂਟ ਤੋਂ 50 ਹਜ਼ਾਰ ਦੇ ਕਰੀਬ ਪੈਸੇ ਗਾਇਬ ਹੋ ਗਏ।

ਡਿਲੀਵਰੀ ਤੋਂ ਪਹਿਲਾਂ 300 ਰੁਪਏ ਦੇ ਭੁਗਤਾਨ ਲਈ ਉਨ੍ਹਾਂ ਦੇ ਮੋਬਾਈਲ ’ਤੇ ਇਕ ਲਿੰਕ ਆਇਆ ਸੀ। ਇਸ ਲਿੰਕ ’ਤੇ ਕਲਿੱਕ ਕਰਦੇ ਹੀ ਉਨ੍ਹਾਂ ਦੇ ਖਾਤੇ ’ਚੋਂ 40 ਹਜ਼ਾਰ 900 ਰੁਪਏ ਨਿਕਲ ਗਏ। ਵਿਕਰਾਂਤ ਤੋਂ ਗਲਤੀ ਇਹ ਹੋ ਗਈ ਕਿ ਪਿੱਜ਼ਾ ਆਰਡਰ ਕਰਨ ਲਈ Domino's ਦਾ ਨੰਬਰ ਇੰਟਰਨੈੱਟ ਤੋਂ ਕੱਢਿਆ ਸੀ। ਕ੍ਰਾਈਮ ਬ੍ਰਾਂਚ ਨੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਵਿਕਰਾਂਤ ਕੁਝ ਦਿਨ ਮੋਢੇ ਦੇ ਦਰਦ ਕਾਰਨ ਘਰ ’ਚ ਹੀ ਆਰਾਮ ਕਰ ਰਹੇ ਹਨ। ਕੋਰੋਨਾ ਕਰਫਿਊ ਲਗਣ ਤੋਂ ਇਕ ਦਿਨ ਪਹਿਲਾ 14 ਅਪ੍ਰੈਲ ਨੂੰ Pizza ਖਾਣ ਦੀ ਇੱਛਾ ਹੋਈ। ਕਿਉਂਕਿ ਪ੍ਰਸ਼ਾਸਨ ਨੇ Restaurant ਤੇ ਕੈਫੇ ’ਚ ਬੈਠਾ ਕੇ ਖਾਣ ’ਤੇ ਪਾਬੰਦੀ ਲਾ ਦਿੱਤੀ ਸੀ ਇਸ ਲਈ Domino's ਤੋਂ ਆਨਲਾਈਨ Pizza ਮੰਗਾਉਣ ਦਾ ਮਨ ਬਣਾਇਆ। ਵਿਕਰਾਂਤ ਨੇ Domino's ਨੂੰ ਆਰਡਰ ਕਰਨ ਲਈ ਇੰਟਰਨੈੱਟ ਤੋਂ ਨੰਬਰ ਲਿਆ ਸੀ। ਕਾਲ ਕਰਨ ’ਤੇ ਪੂਰਾ ਰਿਸਪਾਂਸ ਦਿੱਤਾ ਗਿਆ। ਨਾਲ ਹੀ ਦੱਸਿਆ ਕਿ ਆਨਲਾਈਨ ਭੁਗਤਾਨ ਕਰਨ ਤੋਂ ਬਾਅਦ ਕਿੰਨੇ ਮਿੰਟ ’ਚ ਉਨ੍ਹਾਂ ਦੇ ਘਰ ’ਚ ਪਿੱਜ਼ਾ ਡਿਲੀਵਰ ਹੋ ਜਾਵੇਗਾ।

Posted By: Rajnish Kaur