ਸਿਡਨੀ, ਆਈਏਐੱਨਐੱਸ : ਆਸਟ੍ਰੇਲੀਆ ਦੇ ਮਹਾਨ ਸਪਿਨ ਗੇਂਦਬਾਜ਼ ਸ਼ੇਨ ਵਾਰਨ ਐਤਵਾਰ ਨੂੰ ਬਾਈਕ ਹਾਦਸੇ 'ਚ ਜ਼ਖ਼ਮੀ ਹੋ ਗਏ। ਹਾਲਾਂਕਿ, ਸੱਟਾਂ ਗੰਭੀਰ ਨਹੀਂ ਸਨ ਤੇ ਸਾਵਧਾਨੀ ਵਜੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਸਿਡਨੀ ਮਾਰਨਿੰਗ ਹੇਰਾਲਡ ਨੇ ਸੋਮਵਾਰ ਨੂੰ ਨਿਊਜ਼ਕਾਰਪ ਦੇ ਹਵਾਲੇ ਨਾਲ ਕਿਹਾ ਕਿ ਸ਼ੇਨ ਵਾਰਨ ਆਪਣੇ ਬੇਟੇ ਜੈਕਸਨ ਨਾਲ ਬਾਈਕ ਚਲਾ ਰਿਹਾ ਸੀ। ਇਸ ਦੌਰਾਨ ਉਹ ਬਾਈਕ ਤੋਂ ਡਿੱਗ ਗਿਆ ਤੇ 15 ਮੀਟਰ ਤਕ ਫਿਸਲ ਗਿਆ। ਅਜਿਹੇ 'ਚ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।

ਰਿਪੋਰਟ ਅਨੁਸਾਰ 52 ਸਾਲਾ ਸ਼ੇਨ ਵਾਰਨ ਗੰਭੀਰ ਸੱਟ ਤੋਂ ਬਚ ਗਏ ਹਨ ਪਰ ਸੋਮਵਾਰ ਸਵੇਰੇ ਉੱਠ ਕੇ ਉਨ੍ਹਾਂ ਨੂੰ ਕਾਫੀ ਦਰਦ ਮਹਿਸੂਸ ਹੋਇਆ। ਰਿਪੋਰਟ ਵਿਚ ਕਿਹਾ ਗਿਆ ਹੈ, 'ਇਸ ਡਰ ਤੋਂ ਕਿ ਉਸਦੀ ਲੱਤ ਟੁੱਟ ਗਈ ਹੈ ਜਾਂ ਉਸ ਦੀ ਕਮਰ ਨੂੰ ਨੁਕਸਾਨ ਪਹੁੰਚਿਆ ਹੈ, ਉਹ ਸਾਵਧਾਨੀ ਵਜੋਂ ਦੁਬਾਰਾ ਹਸਪਤਾਲ ਗਿਆ।' ਸ਼ੇਨ ਵਾਰਨ ਨੇ ਆਸਟਰੇਲੀਆਈ ਟੀਮ ਲਈ 145 ਟੈਸਟ ਮੈਚ ਖੇਡੇ ਹਨ ਤੇ 708 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਉਹ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਵਿਚ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ।

Posted By: Rajnish Kaur