ਨਵੀਂ ਦਿੱਲੀ, ਜੇਐੱਨਐੱਨ : ਆਸਟ੍ਰੇਲੀਆ ਖ਼ਿਲਾਫ਼ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਦੇ Star all-rounder Ravindra Jadeja ਨੂੰ ਸੱਟ ਲੱਗੀ ਸੀ। ਉਨ੍ਹਾਂ ਦੇ ਹੱਥ ’ਚ Fracture ਹੋ ਗਿਆ ਸੀ। ਬਾਵਜੂਦ ਇਸ ਦੇ ਉਹ ਟੈਸਟ ਮੈਚ ’ਚ ਭਾਰਤ ਲਈ ਦੂਜੀ ਪਾਰੀ ’ਚ ਵੀ ਬੱਲੇਬਾਜ਼ੀ ਕਰਨਾ ਚਾਹੁੰਦੇ ਸਨ। ਹਾਲਾਂਕਿ ਹਨੁਮਾ ਵਿਹਾਰੀ ਤੇ ਆਰ ਅਸ਼ਵਿਨ ਦੀ ਵਜ੍ਹਾ ਨਾਲ ਉਨ੍ਹਾਂ ਦੀ ਬੱਲੇਬਾਜ਼ੀ ਨਹੀਂ ਆਈ ਤੇ ਮੁਕਾਬਲਾ ਇਨ੍ਹਾਂ ਦੋਵਾਂ ਦੀ ਬੱਲੇਬਾਜ਼ੀ ਨੇ ਡਰਾਅ ਕਰ ਦਿੱਤਾ ਸੀ।


ਕਿਉਂਕਿ, ਜੜੇਜਾ ਦੇ ਹੱਥ ’ਚ Fracture ਸੀ। ਅਜਿਹੇ ’ਚ ਉਨ੍ਹਾਂ ਨੂੰ ਸਰਜਰੀ ਤੋਂ ਗੁਜ਼ਰਨਾ ਸੀ। ਇਹੀ ਕਾਰਨ ਸੀ ਕਿ ਉਹ ਸੋਮਵਾਰ ਦੀ ਸ਼ਾਮ ਨੂੰ ਹੀ ਹਸਪਤਾਲ ਲਈ ਰਵਾਨਾ ਹੋ ਗਏ, ਜਿੱਥੇ ਮੰਗਲਵਾਰ ਨੂੰ ਉਨ੍ਹਾਂ ਦੀ surgery ਹੋ ਗਈ। ਇਸ ਗੱਲ ਦੀ ਜਾਣਕਾਰੀ ਖ਼ੁਦ ਰਵਿੰਦਰ ਜੜੇਜਾ ਨੇ ਦਿੱਤੀ ਹੈ। All-rounder Ravindra Jadeja ਨੇ ਮੰਗਲਵਾਰ ਨੂੰ ਕਿਹਾ ਕਿ ਸਿਡਨੀ ਕ੍ਰਿਕਟ ਗ੍ਰਾਉਂਡ (ਐੱਸਸੀਜੀ) ’ਚ ਪਿੰਕ ਟੈਸਟ ਦੌਰਾਨ ਉਨ੍ਹਾਂ ਦੇ ਹੱਥ ’ਤੇ ਸੱਟ ਲਗਣ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ ਹੈ।


ਰਵਿੰਦਰ ਜੜੇਜਾ ਨੇ ਟਵੀਟ ਕਰਦੇ ਹੋਏ ਕਿਹਾ ਹੈ, ‘ਥੋੜੀ ਦੇਰ ਲਈ ਐਕਸ਼ਨ (ਕ੍ਰਿਕਟ) ਤੋਂ ਬਾਹਰ, ਸਰਜਰੀ ਪੂਰੀ ਹੋ ਗਈ ਪਰ ਜਲਦ ਹੀ ਧਮਾਕੇਦਾਰ ਵਾਪਸੀ ਕਰਾਂਗਾ।’ ਸੋਮਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪੁਸ਼ਟੀ ਕੀਤੀ ਸੀ ਕਿ ਜੇੜਜਾ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ’ਚ ਹਿੱਸਾ ਨਹੀਂ ਲੈਣਗੇ। ਇਹ ਮੁਕਾਬਲਾ 15 ਜਨਵਰੀ ਤੋਂ ਸ਼ੁਰੂ ਹੋਵੇਗਾ, ਜੋ ਗੋਆ ’ਚ ਖੇਡਿਆ ਜਾਵੇਗਾ। ਸੋਮਵਾਰ ਨੂੰ ਸਮਾਪਤ ਹੋਏ ਤੀਜੇ Border-gavaskar test ਦੇ ਤੀਜੇ ਦਿਨ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦੇ ਸੱਟ ਲੱਗੀ ਸੀ।

Posted By: Rajnish Kaur