ਨਵੀਂ ਦਿੱਲੀ, ਜੇਐੱਨਐੱਨ : ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਭਾਵ ਆਈਸੀਸੀ ਨੇ 2021 ਦੀ ਸ਼ੁਰੂਆਤ ’ਚ ਹੀ ਮਾਸਿਕ ਐਵਾਰਡ ਦਾ ਐਲਾਨ ਕੀਤੀ ਸੀ, ਜਿਸ ’ਚ ਜਨਵਰੀ ਦੇ ਮਹੀਨੇ ’ਚ ਆਈਸੀਸੀ Player of the Month ਦਾ ਖਿਤਾਬ ਭਾਰਤੀ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਜਿੱਤਿਆ ਸੀ। ਉੱਥੇ ਹੀ ਫਰਵਰੀ ਮਹੀਨੇ ਦੇ ਜੇਤੂ ਦਾ ਐਲਾਨ ਵੀ ਆਈਸੀਸੀ ਨੇ ਕਰ ਦਿੱਤਾ ਹੈ। ਮੰਗਲਵਾਰ 9 ਮਾਰਚ ਨੂੰ ਆਈਸੀਸੀ ਨੇ ਦੱਸਿਆ ਹੈ ਕਿ ਪੁਰਸ਼ ਵਰਗ ’ਚ ਆਈਸੀਸੀ ਪਲੇਅਰ ਆਫ ਦਾ ਮੰਥ ਰਵੀਚੰਦਰਨ ਅਸ਼ਵਿਨ ਹਨ, ਜਦਕਿ ਮਹਿਲਾ ਵਰਗ ’ਚ ਇਹ ਖਿਤਾਬ ਇੰਗਲੈਂਡ ਦੀ Tammy Beaumont ਨੇ ਜਿੱਤਿਆ ਹੈ।


R Ashwin ਨੂੰ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਹ ਖਿਤਾਬ ਮਿਲਿਆ ਹੈ। ਫਰਵਰੀ ਮਹੀਨੇ R Ashwin ਨੇ ਇੰਗਲੈਂਡ ਖ਼ਿਲਾਫ਼ ਤਿੰਨ ਟੈਸਟ ਮੈਚ ਖੇਡੇ, ਜਿਨ੍ਹਾਂ ’ਚ ਉਨ੍ਹਾਂ ਨੇ 20 ਤੋਂ ਜ਼ਿਆਦਾ ਵਿਕੇਟ ਹਾਸਿਲ ਕੀਤੇ ਤੇ ਬਤੌਰ ਬੱਲੇਬਾਜ਼ ਉਨ੍ਹਾਂ ਨੇ ਇਕ ਸੈਂਕੜਾ ਵੀ ਬਣਾਇਆ ਸੀ। ਇਸੇ ਦਮ ’ਤੇ ਉਨ੍ਹਾਂ ਨੇ ਇੰਗਲੈਂਡ ਦੀ ਟੀਮ ਦੇ ਕਪਤਾਨ ਜੋ ਰੂਟ ਨੂੰ ਪਿੱਛੇ ਛੱਡਦੇ ਹੋਏ ਆਈਸੀਸੀ ਪਲੇਅਰ ਆਫ ਦਾ ਮੰਥ ਦਾ ਐਵਾਰਡ ਜਿੱਤਿਆ ਹੈ। ਪਿਛਲੀ ਵਾਰ ਵੀ ਇੰਗਲੈਂਡ ਦੇ ਕਪਤਾਨ ਜੋ ਰੂਟ ਇਸ ਅਵਾਰਡ ਦੇ ਨਾਮਜ਼ਦ ਸਨ ਪਰ ਪਿਛਲੇ ਮਹੀਨੇ ਇਹ ਖ਼ਿਤਾਬ ਰਿਸ਼ਭ ਪੰਤ ਨੇ ਆਪਣੇ ਨਾਂ ਕੀਤਾ ਸੀ।

Posted By: Rajnish Kaur