ਨਵੀਂ ਦਿੱਲੀ, ਜੇਐੱਨਐੱਨ: ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦੇ 14ਵੇਂ ਸੀਜਨ ਦੇ ਦੂਜੇ ਪਾਰਟ ਦੀ ਸ਼ੁਰੂਆਤ 19 ਸਤੰਬਰ ਤੋਂ ਹੋ ਰਹੀ ਹੈ। ਆਈਪੀਐੱਲ 2021 ਦੇ ਬਾਕੀ ਬਚੇ ਸੀਜਨ ਦੀ ਸ਼ੁਰੂਆਤ Mumbai Indians vs Chennai Super Kings ਦੇ Blockbuster match ਦੇ ਨਾਲ ਹੋਣੀ ਹੈ ਪਰ ਇਸ ਮੁਕਾਬਲੇ ਤੋਂ ਪਹਿਲਾਂ ਚੇਨਈ ਦੀ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਕ ਅਹਿਮ ਖਿਡਾਰੀ ਪਹਿਲੇ ਮੈਚ ’ਚ Mumbai Indians ਖ਼ਿਲਾਫ਼ ਖੇਡ ਨਹੀਂ ਸਕਣਗੇ, ਕਿਉਂਕਿ ਇਹ ਖਿਡਾਰੀ Quarantine ’ਚ ਹਨ।

ਦਰਅਸਲ, ਸੀਐੱਸਕੇ ਨੂੰ Sam Curran ਦੇ ਰੂਪ ’ਚ ਵੱਡਾ ਝਟਕਾ Mumbai Indians ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਲੱਗਾ ਹੈ, ਕਿਉਂਕਿ Sam Curran Indian team ਦੇ ਨਾਲ ਇੰਗਲੈਂਡ ਤੋਂ ਰਵਾਨਾ ਨਹੀਂ ਹੋਏ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਦੇਰੀ ਨਾਲ ਟੀਮ ਨੂੰ Join ਕੀਤਾ ਤੇ ਅਜਿਹੇ ’ਚ ਉਨ੍ਹਾਂ ਨੂੰ 6 ਦਿਨਾਂ ਦੇ Quarantine ’ਚ ਰਹਿਣਾ ਪਵੇਗਾ। Sam Curran 15 ਸਤੰਬਰ ਨੂੰ ਯੂਏਈ ਪਹੁੰਚੇ ਹਨ ਤੇ ਅਜਿਹੇ ’ਚ ਉਨ੍ਹਾਂ ਨੂੰ 6 ਦਿਨਾਂ ਲਈ Quarantine ’ਚ ਰਹਿਣਾ ਪਵੇਗਾ। ਇਹੀ ਕਾਰਨ ਹੈ ਕਿ ਉਹ 19 ਸਤੰਬਰ ਨੂੰ ਹੋਣ ਵਾਲੇ ਮੈਚ ’ਚ ਖੇਡ ਨਹੀਂ ਸਕਣਗੇ।

ਦੱਸ ਦੇਈਏ ਭਾਰਤੀ ਖਿਡਾਰੀ ਇੰਗਲੈਂਡ ਦੌਰੇ ਤੋਂ ਛੇਤੀ ਆਏ ਸਨ ਕਿਉਂਕਿ ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਰੱਦ ਹੋ ਗਿਆ ਸੀ। ਹਾਲਾਂਕਿ, ਜੇ ਭਾਰਤੀ ਕੈਂਪ ਵਿੱਚ ਕੋਰੋਨਾ ਵਾਇਰਸ ਦੇ ਕੋਈ ਕੇਸ ਨਾ ਹੁੰਦੇ, ਤਾਂ ਬਬਲ-ਟੂ-ਬਬਲ ਟ੍ਰਾਂਸਫਰ ਹੋ ਸਕਦਾ ਸੀ, ਪਰ ਹੁਣ ਸਾਰਿਆਂ ਨੂੰ 6-6 ਦਿਨ ਕੁਆਰੰਟੀਨ ਵਿੱਚ ਬਿਤਾਉਣੇ ਪੈਣਗੇ। ਇਹੀ ਕਾਰਨ ਹੈ ਕਿ ਸੈਮ ਕੁਰਾਨ ਦੂਜੇ ਭਾਗ ਦਾ ਪਹਿਲਾਂ ਮੈਚ ਨਹੀਂ ਖੇਡ ਸਕਣਗੇ। ਹਾਲਾਂਕਿ, ਉਹ ਦੂਜੇ ਮੈਚ ਤੋਂ ਪਹਿਲਾਂ ਕੁਆਰੰਟੀਨ ਤੋਂ ਬਾਹਰ ਆ ਜਾਣਗੇ।

Posted By: Rajnish Kaur