ਨਵੀਂ ਦਿੱਲੀ, ਜੇਐੱਨਐੱਨ : ਪਾਕਿਸਤਾਨ ਕ੍ਰਿਕਟ ਬੋਰਡ ਭਾਵ ਪੀਸੀਬੀ ਨੇ ਕਸ਼ਮੀਰ ਪ੍ਰੀਮੀਅਰ ਲੀਗ ਭਾਵ ਕੇਪੀਐੱਲ ਨੂੰ ਮਨਜੂਰੀ ਦਿੱਤੀ ਹੈ। ਇਹ ਟੀ20 ਲੀਗ ਗੁਲਾਮ ਕਸ਼ਮੀਰ ਦੇ ਮੁਜਫੱਰਾਬਾਦ ਕ੍ਰਿਕਟ ਸਟੇਡੀਅਮ ’ਚ 6 ਅਗਸਤ ਤੋਂ ਕਰਵਾਇਆ ਜਾਵੇਗਾ। ਇਸ ਲੀਗ ’ਚ ਪਾਕਿਸਤਾਨ ਦੇ ਤਮਾਮ ਕ੍ਰਿਕਟਰ ਖੇਡਣ ਵਾਲੇ ਹਨ ਤੇ ਕੁਝ ਵਿਦੇਸ਼ੀ ਖਿਡਾਰੀਆਂ ਦੇ ਵੀ ਖੇਡਣ ਦੀ ਉਮੀਦ ਹੈ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਵ ਬੀਸੀਸੀਆਈ ਨੂੰ ਇਸ ਤੋਂ ਇਤਰਾਜ਼ ਹੈ, ਕਿਉਂਕਿ ਇਹ ਟੂਰਨਾਮੈਂਟ ਵਿਵਾਦਿਤ ਖੇਤਰਾਂ ’ਚ ਕਰਵਾਏ ਜਾ ਰਹੇ ਹਨ।

ਕਸ਼ਮੀਰ ਪ੍ਰੀਮੀਅਰ ਲੀਗ ਨੂੰ ਲੈ ਕੇ ਬੀਸੀਸੀਆਈ ਨੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਭਾਵ ਆਈਸੀਸੀ ਦਾ ਵੀ ਰੁਖ਼ ਕੀਤਾ ਸੀ ਪਰ ਆਈਸੀਸੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਇਹ ਆਈਸੀਸੀ ਦੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਹੈ। ਜੀਈਓ ਨਿਊਜ਼ ਨਾਲ ਗੱਲ ਕਰਦੇ ਹੋਏ ਆਈਸੀਸੀ ਦੇ ਬੁਲਾਰੇ ਨੇ ਕਿਹਾ ਕਿ, ‘ਇਹ ਟੂਰਨਾਮੈਂਟ ਆਈਸੀਸੀ ਦੇ ਅਧਿਕਾਰ ਖੇਤਰ ’ਚ ਨਹੀਂ ਹੈ, ਕਿਉਂਕਿ ਇਹ ਇੰਟਰਨੈਸ਼ਨਲ ਕ੍ਰਿਕਟ ਟੂਰਨਾਮੈਂਟ ਨਹੀਂ ਹੈ।’ ਆਈਸੀਸੀ ਦੇ ਕਲੌਜ 2.13 ਦੇ ਤਹਿਤ ਕੋਈ ਵੀ ਰਾਸ਼ਟਰੀ ਕ੍ਰਿਕਟ ਸੰਘ ਆਪਣੇ ਘਰੇਲੂ ਖੇਤਰ ’ਚ ਕ੍ਰਿਕਟ ਮੈਚ ਕਰਵਾ ਸਕਦੀ ਹੈ।

ਆਈਸੀਸੀ ਸਿਰਫ਼ ਕਲੌਜ 2.1.4 ਦੇ ਅਨੁਸਾਰ ਦਖ਼ਲਅੰਦਾਜ਼ੀ ਕਰ ਸਕਦਾ ਹੈ, ਜੇ ਮੈਚ ਕਿਸੇ ਸਹਿਯੋਗੀ ਮੈਂਬਰ ਦੇ ਖੇਤਰ ’ਚ ਕਰਵਾਏ ਜਾਣੇ ਹਨ। ਇਸ ਨੂੰ ਲੈ ਕੇ ਬੀਸੀਸੀਆਈ ਨੇ ਮੁੱਦੇ ਆਈਸੀਸੀ ਦੇ ਸਾਹਮਣੇ ਚੁੱਕਿਆ ਸੀ। ਪੀਸੀਬੀ ਦਾ ਮੰਨਣਾ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰੀ ਖੇਤਰ ’ਚ ਲੀਗ ਕਰਵਾ ਰਿਹਾ ਹੈ, ਜਿਸ ਤਰ੍ਹਾਂ 1983 ਤੇ 1986 ’ਚ ਭਾਰਤ ਨੇ ਸ਼੍ਰੀ ਨਗਰ ’ਚ West 9ndies ਤੇ ਆਸਟ੍ਰੇਲੀਆ ਦੀ ਮੇਜ਼ਬਾਨੀ ਕੀਤੀ ਸੀ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਾਊਥ ਅਫਰੀਕਾ ਦੇ ਸਾਬਕਾ ਕ੍ਰਿਕਟਰ ਹਰਸ਼ਲ ਗਿਬਸ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਬੀਸੀਸੀਆਈ ਉਨ੍ਹਾਂ ਨੂੰ ਕਸ਼ਮੀਰ ਪ੍ਰੀਮੀਅਰ ਲੀਗ ’ਚ ਖੇਡਣ ਤੋਂ ਰੋਕ ਰਹੀ ਹੈ ਤੇ ਧਮਕੀ ਦੇ ਰਹੀ ਹੈ ਕਿ ਜੇ ਉਹ ਕੇਪੀਐੱਲ ’ਚ ਖੇਡਦੇ ਹਨ ਤਾਂ ਉਨ੍ਹਾਂ ਨੂੰ ਭਾਰਤ ’ਚ ਕਿਸੇ ਵੀ ਤਰ੍ਹਾਂ ਦੇ ਕ੍ਰਿਕਟ ਮੈਚ ’ਚ ਪ੍ਰਵੇਸ਼ ਨਹੀਂ ਮਿਲੇਗਾ। ਇੱਥੇ ਤਕ ਕਿ ਹੁਣ ਤਕ ਅਧਿਕਾਰੀ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਜੋ ਕਿ ਇਕ ਚਿਤਾਵਨੀ ਹੈ।

ਬੀਸੀਸੀਆਈ ਨੇ ਹੁਣ ਕੇਪੀਐੱਲ 2021 ਨਾਲ ਜੁੜੀਆਂ ਉਮੀਦਾਂ ਰੱਖਣ ਵਾਲਿਆਂ ਲਈ ਸਰਹੱਦੀ ਲਾਈਨ ਖਿੱਚ ਦਿੱਤੀ ਹੈ। ਭਾਰਤੀ ਬੋਰਡ ਨੇ ਦੁਨੀਆ ਭਰ ਦੇ ਸਾਰੇ ਕ੍ਰਿਕਟ ਬੋਰਡਾਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਦੇ ਖਿਡਾਰੀ ਕੇਪੀਐੱਲ ’ਚ ਹਿੱਸਾ ਲੈਂਦੇ ਹਨ ਤਾਂ ਉਹ ਭਾਰਤ ’ਚ ਲੀਗ ਖੇਡਣ ਜਾਂ ਬੀਸੀਸੀਆਈ ਦੇ ਨਾਲ ਕੋਈ ਸਬੰਧ ਰੱਖਣ ’ਤੇ ਪਾਬੰਦੀ ਲੱਗਾ ਦਿੱਤੀ ਜਾਵੇਗੀ।

Posted By: Rajnish Kaur