ਨਵੀਂ ਦਿੱਲੀ, ਜੇਐੱਨਐੱਨ : ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਹਾਰ ਕੇ 0-1 ਤੋਂ ਪਿੱਛੇ ਹੋ ਚੁੱਕੀ ਇੰਗਲੈਂਡ ਲਈ ਬੁਰੀ ਖ਼ਬਰ ਹੈ। ਟੀਮ ਦੇ ਕਪਤਾਨ Eoin Morgan ਤੇ ਬੱਲੇਬਾਜ਼ Sam billings ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਦੋਵਾਂ ਦੇ ਦੂਜੇ ਵਨ ਡੇਅ ’ਚ ਖੇਡਣ ਦੀ ਉਮੀਦ ਨਹੀਂ ਹੈ। ਮੰਗਲਵਾਰ 23 ਮਾਰਚ ਨੂੰ ਖੇਡੇ ਗਈ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਹੀ ਦੋਵਾਂ ਖਿਡਾਰੀਆਂ ਨੂੰ ਸੱਟ ਲੱਗੀ ਸੀ ਜੋ ਇੰਗਲੈਂਡ ਲਈ ਚਿੰਤਾ ਦਾ ਸਬਬ ਹੈ।


ਤਿੰਨ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਵਨ ਡੇਅ ’ਚ ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸ਼ਿਖਰ ਧਵਨ ਦੇ 98 ਦੌੜਾ ਤੇ Krunal Pandya ਦੇ ਆਤਿਸ਼ੀ ਨੇ 58 ਦੌੜਾਂ ਦੀ ਬਦੌਲਤ 317 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਕਪਤਾਨ ਵਿਰਾਟ ਕੋਹਲੀ ਤੇ ਕੇਐੱਲ ਰਾਹੁਲ ਨੇ ਵੀ ਅਰਧ ਸੈਂਕੜੇ ਦੀ ਪਾਰੀ ਖੇਡੀ ਸੀ। ਇੰਗਲੈਂਡ ਦੀ ਟੀਮ 42.1 ਓਵਰ ’ਚ 251 ਦੌੜਾਂ ’ਤੇ ਹੀ ਆਲ ਆਉਟ ਹੋ ਗਈ ਸੀ।

ਕਪਤਾਲ ਮੋਰਗਨ ਦੇ ਖੱਬੇ ਹੱਥ ’ਤੇ ਸੱਟ ਲੱਗੀ ਸੀ। ਉੱਥੇ ਹੀ ਬੱਲੇਬਾਜ਼ ਸੈਮ ਨੂੰ ਫੀਲਡਿੰਗ ਦੌਰਾਨ ਚੌਕਾ ਰੋਕਦੇ ਹੋਏ ਸੱਟ ਲੱਗੀ ਸੀ। ਜਿਸ ਤੋਂ ਬਾਅਦ ਮੈਚ ਖਤਮ ਹੋਣ ਤੋਂ ਬਾਅਦ ਸੈਮ ਦੀ ਸੱਟ ’ਤੇ ਕਪਤਾਨ ਮੋਰਗਨ ਨੇ ਕਿਹਾ ਸੀ, ‘ਅਸੀਂ ਅਗਲੇ 48 ਘੰਟਿਆਂ ਤਕ ਦਾ ਇੰਤਜ਼ਾਰ ਕਰਾਂਗੇ ਫਿਰ ਦੇਖਦੇ ਹਾਂ ਕਿ ਸਭ ਕੁਝ ਕਿਸ ਤਰ੍ਹਾਂ ਦਾ ਹੈ। ਜਿੰਨੇ ਸਮੇਂ ਦੀ ਜ਼ਰੂਰਤ ਹੈ ਉਨ੍ਹਾਂ ਨੂੰ ਉਨਾਂ ਸਮੇਂ ਦਿੰਦਾ ਹਾਂ ਉਮੀਦ ਹੈ ਕਿ ਸ਼ੁੱਕਰਵਾਰ ਨੂੰ ਉਹ ਹਾਜ਼ਰ ਹੋ ਸਕਣ।’

ਇਸ ਤੋਂ ਬਾਅਦ ਮੋਰਗਨ ਨੇ ਅੱਗੇ ਗੱਲ ਕਰਦੇ ਹੋਏ ਆਪਣੀ ਸੱਟ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, ‘ਮੈਂ ਹੁਣ ਤਕ ਸੈਮ ਨਾਲ ਉਨ੍ਹਾਂ ਦੀ ਬੱਲੇਬਾਜ਼ੀ ਨੂੰ ਲੈ ਕੇ ਗੱਲ ਨਹੀਂ ਕੀਤਾ ਤਾਂ ਮੈਨੂੰ ਉਨ੍ਹਾਂ ਦੇ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਹੈ। ਜਿੱਥੇ ਤਕ ਮੇਰਾ ਸਵਾਲ ਹੈ ਤਾਂ ਇਹ ਕਦੇ ਵੀ 100 ਫ਼ੀਸਦੀ ਤਾਂ ਨਹੀਂ ਹੋਣ ਵਾਲਾ ਹੈ ਪਰ ਅਜਿਹਾ ਵੀ ਨਹੀਂ ਹੈ ਕਿ ਬੱਲਾ ਨਹੀਂ ਫੜ ਸਕਦਾ।’

Posted By: Rajnish Kaur