ਨਵੀਂ ਦਿੱਲੀ, ਜੇਐੱਨਐੱਨ : ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਐਤਵਾਰ ਨੂੰ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ ਦੀ ਸ਼ੁਰੂਆਤ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ 7 ਵਿਕੇਟ ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਹ ਸ਼੍ਰੀਲੰਕਾ ਖ਼ਿਲਾਫ਼ ਇਕ ਦਿਨ ਦੇ ਮੈਚਾਂ ’ਚ ਭਾਰਤ ਦੀ 92ਵੀਂ ਜਿੱਤ ਸੀ। ਪਿਛਲੇ ਡੇਢ ਦਹਾਕਿਆਂ ਤੋਂ ਦੋਵਾਂ ਟੀਮਾਂ ’ਚ ‘men in blue’ ਦਾ ਦਬਦਬਾ ਰਿਹਾ ਹੈ।

ਟੀਮ ਇੰਡੀਆ ਜੇ ਅੱਜ ਦਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸ਼੍ਰੀਲੰਕਾ ਖ਼ਿਲਾਫ਼ ਆਪਣੀ ਲਗਾਤਾਰ 9ਵੀਂ ਦੁਵੱਲੀ ਸੀਰੀਜ ਆਪਣੇ ਨਾਂ ਕਰ ਲਵੇਗੀ। 2007 ਤੋਂ ਲਗਾਤਾਰ ਟੀਮ ਇੰਡੀਆ ਦੋਵਾਂ ਟੀਮਾਂ ਵਿਚਕਾਰ ਖੇਡੀ ਜਾ ਰਹੀ ਸੀਰੀਜ ਆਪਣੇ ਨਾਂ ਕਰ ਰਹੀ ਹੈ।


ਇਸ ਤੋਂ ਇਲਾਵਾ ਸ਼ਿਖਰ ਧਵਨ ਦੀ ਕਪਤਨੀ ਵਾਲੀ ਨੌਜਵਾਨ ਟੀਮ ਜੇ ਅੱਜ ਦਾ ਮੈਚ ਜਿੱਤ ਜਾਂਦੀ ਹੈ ਤਾਂ ਇਕ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਵੇਗੀ। ਇਸ ਮੈਚ ਨੂੰ ਜਿੱਤਦੇ ਹੀ ਕਿਸੇ ਟੀਮ ਖ਼ਿਲਾਫ਼ ਵਨ ਡੇਅ ’ਚ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ ਟੀਮ ਇੰਡੀਆ ਦੇ ਨਾਂ ਹੋ ਜਾਵੇਗਾ। ਫਿਲਹਾਲ ਇਹ ਰਿਕਾਰਡ ਸੰਯੁਕਤ ਰੂਪ ਨਾਲ ਭਾਰਤ, ਆਸਟ੍ਰੇਲੀਆ ਤੇ ਪਾਕਿਸਤਾਨ ਦੇ ਨਾਂ ਹੈ। ਸ਼੍ਰੀਲੰਕਾ ਖ਼ਿਲਾਫ਼ ਭਾਰਤ ਨੇ 92 ਮੈਚਾਂ ’ਚ ਜਿੱਤ ਦਰਜ ਕੀਤੀ ਹੈ। ਉੱਥੇ ਹੀ ਪਾਕਿਸਤਾਨ ਨੇ ਵੀ ਸ਼੍ਰੀਲੰਕਾ ਖ਼ਿਲਾਫ਼ 92 ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਨਿਊਜੀਲੈਂਡ ਖ਼ਿਲਾਫ਼ ਆਸਟ੍ਰੇਲੀਆ ਨੇ 92 ਵਨ ਡੇਅ ਮੈਚ ਜਿੱਤੇ ਹਨ।

Posted By: Rajnish Kaur