ਨਵੀਂ ਦਿੱਲੀ, ਜੇਐੱਨਐੱਨ : ਆਈਪੀਐੱਲ 2021 : ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐੱਲ ਦੇ 14ਵੇਂ ਸੀਜ਼ਨ ’ਚ ਰਾਜਸਥਾਨ ਰਾਇਲਜ਼ ਲਈ ਇੰਗਲੈਂਡ ਦੇ ਆਲ ਰਾਊਂਡਰ ਬੇਨ ਸਟੋਕਸ ਨੇ ਸਿਰਫ਼ ਇਕ ਮੈਚ ਖੇਡਿਆ ਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ, ਕਿਉਂਕਿ ਉਨ੍ਹਾਂ ਦੇ ਖੱਬੇ ਹੱਥ ਦੀ ਉਂਗਲੀ ’ਤੇ ਸੱਟ ਲੱਗੀ ਸੀ। ਐਕਸਰੇ ’ਚ ਉਨ੍ਹਾਂ ਦੀ ਸੱਟ ਨੂੰ ਗੰਭੀਰ ਦੱਸਿਆ ਗਿਆ ਸੀ ਇਸ ਵਜ੍ਹਾ ਨਾਲ ਉਹ ਆਈਪੀਐੱਲ ਦੇ ਬਾਕੀ ਬਚੇ ਸੀਜਨਾਂ ਤੋਂ ਬਾਹਰ ਹੋ ਗਏ ਹਨ। ਹੁਣ ਇੰਗਲੈਂਡ ਐਂਡ ਵੇਲਸ ਕ੍ਰਿਕਟਰ ਬੋਰਡ ਭਾਵ ਈਸੀਬੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹ ਲੰਬੇ ਸਮੇਂ ਲਈ ਕ੍ਰਿਕਟ ਦੀ ਦੁਨੀਆ ਤੋਂ ਦੂਰ ਰਹਿਣਗੇ।

ਦਰਅਸਲ ਵੀਰਵਾਰ ਨੂੰ ਬੇਨ ਸਟੋਕਸ ਫਿਰ ਤੋਂ ਐਕਸਰੇ ਤੇ ਸੀਟੀ ਸਕੈਨ ਲਈ ਗਏ, ਜਿੱਥੇ ਫਿਰ ਤੋਂ ਉਨ੍ਹਾਂ ਦੀ ਖੱਬੀ ਉਂਗਲੀ ’ਚ ਫ੍ਰੈਕਚਰ ਦੱਸਿਆ ਗਿਆ ਤੇ ਇਸ ਤਰ੍ਹਾਂ ਉਹ ਹੋਣ 12 ਹਫਤਿਆਂ ਤਕ ਕ੍ਰਿਕਟ ਦੇ ਐਕਸ਼ਨ ਤੋਂ ਬਾਹਰ ਰਹਿਣਗੇ। ਸਟੋਕਸ, ਜੋ ਮੌਜੂਦਾ ਸਮੇਂ ’ਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਰਾਜਸਥਾਨ ਰਾਇਲਜ਼ ਲਈ ਟੂਰਨਾਮੈਂਟ ਖੇਡਣ ਲਈ ਭਾਰਤ ਆਏ ਸਨ, ਉਹ ਕੱਲ੍ਹ ਭਾਵ ਸ਼ਨੀਵਾਰ ਨੂੰ ਇੰਗਲੈਂਡ ਦੇ ਲਈ ਉਡਾਣ ਭਰਨਗੇ। ਸੋਮਵਾਰ ਨੂੰ ਉਨ੍ਹਾਂ ਦੀ ਸਰਜਰੀ ਹੋਵੇਗੀ।

ਦੱਸਣਯੋਗ ਹੈ ਕਿ ਪੰਜਾਬ ਕਿੰਗਸ ਖ਼ਿਲਾਫ਼ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਰਾਜਸਾਥਨ ਰਾਇਲਜ਼ ਦੇ ਹਰਫਨਮੌਲਾ ਖਿਡਾਰੀ ਬੇਨ ਸਟੋਕਸ ਨੂੰ ਸੱਟ ਲੱਗ ਗਈ ਸੀ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਡੀਪ ਕੈਚ ਕੀਤਾ ਸੀ। ਉਂਗਲੀ ’ਚ ਗੰਭੀਰ ਸੱਟ ਲੱਗਣ ਕਾਰਨ ਉਨ੍ਹਾਂ ਨੇ ਕੈਚ ਛੱਡ ਦਿੱਤੀ ਸੀ ਤੇ ਇਸ ਦੇ ਤੁਰੰਤ ਬਾਅਦ ਉਹ ਮੈਦਾਨ ਤੋਂ ਬਾਅਦ ਚੱਲੇ ਗਏ ਸਨ।

Posted By: Rajnish Kaur