ਨਈ ਦੁਨੀਆ : ਪਿ੍ਰਥਵੀ ਝਾਅ ਨੂੰ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਟੀਮ ਇੰਡੀਆ ’ਚ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀ। ਇਸ ਦੀ ਵਜ੍ਹਾ ਇਹ ਸੀ ਕਿ ਪਿ੍ਰਥਵੀ ਝਾਅ ਨੇ ਆਈਪੀਐੱਲ 2021 ਤੇ ਘਰੇਲੂ ਕਿ੍ਰਕਟ ’ਚ ਕਾਫੀ ਚੰਦਾ ਪ੍ਰਦਰਸ਼ਨ ਕੀਤਾ ਸੀ। ਹੁਣ ਇਸ ਦੀ ਵਜ੍ਹਾ ਸਾਹਮਣੇ ਆ ਗਈ ਹੈ। ਮੀਡੀਆ ’ਚ ਰਿਪੋਰਟਜ਼ ਮੁਤਾਬਕ ਬੀਸੀਸੀਆਈ ਨੇ ਪਿ੍ਰਥਵੀ ਝਾਅ ਨੂੰ ਉਨ੍ਹਾਂ ਦੇ ਵਧਦੇ ਭਾਰ ਦੀ ਵਜ੍ਹਾ ਨਾਲ ਇਸ ਵਾਰ ਮੌਕਾ ਨਹੀਂ ਦਿੱਤਾ ਹੈ। ਖਬਰਾਂ ਮੁਤਾਬਕ ਬੀਸੀਸੀਆਈ ਨੇ ਝਾਅ ਨੂੰ ਸਲਾਹ ਦਿੱਤੀ ਹੈ ਕਿ ਜੇ ਉਹ ਦੁਬਾਰਾ ਟੀਮ ਇੰਡੀਆ ’ਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਪਹਿਲਾਂ ਆਪਣਾ ਭਾਰ ਕੁਝ ਘੱਟ ਕਰਨ।

ਸੂਤਰਾਂ ਮੁਤਾਬਕ ਚੋਣਕਾਰਾਂ ਨੂੰ ਲਗਦਾ ਹੈ ਕਿ 21 ਸਾਲ ਦੇ ਹੋਣ ਦੇ ਬਾਵਜੂਦ ਪਿ੍ਰਥਵੀ ਝਾਅ ਮੈਦਾਨ ’ਚ ਕਾਫੀ Slow ਹਨ ਤੇ ਉਨ੍ਹਾਂ ਨੂੰ ਆਪਣਾ ਭਾਰ ਘਟਾਉਣ ਦੀ ਜ਼ਰੂਰਤ ਹੈ। ਆਸਟ੍ਰੇਲੀਆ ਦੌਰੇ ’ਤੇ ਵੀ ਉਨ੍ਹਾਂ ਦੀ ਫੀਲਡਿੰਗ ਨੂੰ ਲੈ ਕੇ ਸਵਾਲ ਚੁੱਕੇ ਸੀ। ਹਾਲਾਂਕਿ ਉੱਥੋਂ ਵਾਪਸ ਆਉਣ ਤੋਂ ਬਾਅਦ ਪਿ੍ਰਥਵੀ ਝਾਅ ਨੇ ਕਾਫੀ ਮਹਿਨਤ ਕੀਤੀ ਤੇ ਆਪਣੇ ਖੇਡ ’ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਦੱਸਣਯੋਗ ਹੈ ਕਿ ਝਾਅ ਤੋਂ ਪਹਿਲਾਂ Rishabh Pant ਨੂੰ ਵੀ ਆਪਣੇ ਭਾਰ ਦੀ ਵਜ੍ਹਾ ਨਾਲ ਕਾਫੀ ਕੁਝ ਸਹਿਣ ਕਰਨਾ ਪਾਇਆ ਸੀ। ਇਕ ਸਮੇਂ ਤਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਤਿੰਨਾਂ ਫਾਰਮੇਟਾਂ ਤੋਂ Drop ਕਰ ਦਿੱਤਾ ਗਿਆ ਸੀ। ਬਾਅਦ ’ਚ ਪੰਤ ਨੇ ਕਾਫੀ ਮਹਿਨਤ ਕੀਤੀ ਤੇ ਹੁਣ ਉਹ ਟੈਸਟ, ਵਨ ਡੇਅ ਤੇ ਟੀ 20 ਤਿੰਨਾਂ ਫਾਰਮੇਟਾਂ ’ਚ ਟੀਮ ਦੇ ਅਹਿਮ ਖਿਡਾਰੀ ਬਣ ਗਏ ਹਨ। ਬੋਰਡ ਦੇ ਸੂਤਰਾਂ ਮੁਤਾਬਕ, ਝਾਅ ਨੂੰ ਵੀ ਪੰਤ ਦੇ ਨਕਸ਼ੇ ਕਦਮ ’ਤੇ ਚੱਲਣਾ ਪਵੇਗਾ। ਨਾਲ ਹੀ ਅਗਲੇ ਕੁਝ ਹੋਰ ਟੂਰਨਾਮੈਂਟ ’ਚ ਵੀ ਬੱਲੇ ਨਾਲ ਅਜਿਹਾ ਹੀ ਪ੍ਰਦਰਸ਼ਨ ਕਰਨਾ ਪਵੇਗਾ।

Posted By: Rajnish Kaur