ਨਈ ਦੁਨੀਆ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ (ਵੀਰਵਾਰ) 202-21 ਸੈਸ਼ਨ ਦੇ ਸਾਲਾਨਾ ਇਕਰਾਰਨਾਮੇ ਦਾ ਐਲਾਨ ਕਰ ਦਿੱਤਾ ਹੈ। ਬੀਸੀਸੀਆਈ ਨੇ 28 ਖਿਡਾਰੀਆਂ ਨਾਲ ਅਕਤੂਬਰ 2020 ਤੋਂ ਸਤੰਬਰ 2021 ਤਕ ਲਈ ਐਗਰੀਮੈਂਟ ਕੀਤਾ ਹੈ। ਕ੍ਰਿਕਟ ਬੋਰਡ ਨੇ ਖਿਡਾਰੀਆਂ ਨੂੰ ਚਾਰ ਗਰੁੱਪਾਂ ’ਚ ਵੰਡਿਆ ਹੈ। ਦੁਨੀਆ ਦੇ ਸਭ ਤੋਂ ਅਮੀਰ ਬੀਸੀਸੀਆਈ ਨੇ ਗਰੇਡ ਏ ਪਲੱਸ ’ਚ ਤਿੰਨ ਖਿਡਾਰੀਆਂ ਨੂੰ ਰੱਖਿਆ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜਿਨ੍ਹਾਂ ਖਿਡਾਰੀਆਂ ਨਾਲ ਕਰਾਰ ਕੀਤਾ ਹੈ। ਉਨ੍ਹਾਂ ਨੂੰ ਵੱਖ-ਵੱਖ ਰਕਮ ਮਿਲੇਗੀ। ਏ ਪਲੱਸ ਸ਼੍ਰੇਣੀ ’ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਜਮਪ੍ਰੀਤ ਬੁਮਰਾਹ ਨੂੰ ਸ਼ਾਮਲ ਕੀਤਾ ਹੈ। ਜਿਨ੍ਹਾਂ ਨੂੰ 7 ਕਰੋੜ ਰੁਪਏ ਮਿਲਣਗੇ। ਏ ਗਰੇਡ ਵਾਲੇ ਖਿਡਾਰੀਆਂ ਨੂੰ 5 ਕਰੋੜ ਰੁਪਏ ਸਾਲਾਨਾ ਮਿਲਣਗੇ। ਜਿਸ ’ਚ ਆਰ ਅਸ਼ਵਿਨ, ਰਵਿੰਦਰ ਜਡੇਜਾ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਸ਼ਿਖਰ ਧਵਨ, ਕੇਐੱਲ ਰਾਹੁਲ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਹੈ।


ਉੱਥੇ ਹੀ ਬੀ ਗਰੇਡ ’ਚ ਰਿਧੀਮਾਨ ਸਾਹਾ, ਉਮੇਸ਼ ਯਾਦਵ, ਭੁਵਨੇਸ਼ਵਰ ਕੁਮਾਰ, ਸ਼ਾਰਦੂਲ ਠਾਕੁਰ ਤੇ ਮਯੰਕ ਅਗਰਵਾਲ ਹੈ। ਜਿਨ੍ਹਾਂ ਨੂੰ 3 ਕਰੋੜ ਰੁਪਏ ਮਿਲਣਗੇ। ਉੱਥੇ ਹੀ ਗਰੇਡ ਸੀ ’ਚ ਕੁਲਦੀਪ ਯਾਦਵ, ਨਵਦੀਪ ਸੈਣੀ, ਦੀਪਕ ਚਾਹਰ, ਸ਼ੁਭਮਨ ਗਿੱਲ, ਹਨੁਮਾ ਬਿਹਾਰੀ, ਅਕਸ਼ਰ ਪਟੇਲ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ ਤੇ ਮੁਹੰਮਦ ਸਿਰਾਜ ਨੂੰ ਇਕ-ਇਕ ਕਰੋੜ ਰੁਪਏ ਮਿਲਣਗੇ। ਬੀਸੀਸੀਆਈ ਨੇ ਕੇਦਾਰ ਜਾਧਵ ਤੇ ਮਨੀਸ਼ ਪਾਂਡੇ ਨੂੰ ਇਸ ਵਾਰ Central contract list ’ਚੋਂ ਬਾਹਰ ਰੱਖਿਆ ਹੈ।


Posted By: Rajnish Kaur