ਲਾਹੌਰ, ਏਐੱਨਆਈ : ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਬੁੱਧਵਾਰ ਨੂੰ ਵਨ ਡੇ ਇੰਟਰਨੈਸ਼ਨਲ ਕ੍ਰਿਕਟ ’ਚ ਨੰਬਰ ਵਨ ਬੱਲੇਬਾਜ਼ ਦੀ ਕੁਰਸੀ ਹਾਸਿਲ ਕਰ ਲਈ ਹੈ। ਨੰਬਰ ਵਨ ਵਨ ਡੇ ਬੱਲੇਬਾਜ਼ ਬਣਨ ਦਾ ਹੈ। ਆਜ਼ਮ ਨੇ ਆਈਸੀਸੀ ਸੈਂਸ ਵਨ ਡੇ ਪਲੇਅਰ ਰੈਂਕਿੰਗ ’ਚ ਵਿਰਾਟ ਕੋਹਲੀ ਦੇ ਲੰਬੇ ਸ਼ਾਸਨਕਾਲ ਨੂੰ ਸਮਾਪਤ ਕਰ ਦਿੱਤਾ ਹੈ। ਬੁੱਧਵਾਰ ਨੂੰ ਜਾਰੀ ਨਵੀਨਤਮ ਵਨ ਡੇ ਰੈਕਿੰਗ ’ਚ ਉਨ੍ਹਾਂ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪਾਕਿਸਤਾਨ ਦੇਸ਼ ਦੇ ਚੌਥੇ ਬੱਲੇਬਾਜ਼ ਬਣ ਗਏ।

ਪੀਸੀਬੀ ਨੇ ਆਧਿਕਾਰ ਪ੍ਰੈੱਸ ਰਿਲੀਜ਼ ਜਾਰੀ ਕੀਤੀ ਹੈ, ਜਿਸ ’ਚ ਬਾਬਰ ਆਜ਼ਮ ਦੇ ਹਵਾਲੇ ਤੋਂ ਕਿਹਾ ਗਿਆ ਹੈ ‘ਮੈਂ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਸਨਮਾਨਿਤ ਮਹਿਸੂਸ ਕਰਦਾ ਹਾਂ ਕਿ ਜ਼ਹੀਰ ਅੱਬਾਸ, ਜਾਵੇਦ ਮਿਆਂਦਾਦ ਤੇ ਮੁਹੰਮਦ ਯੂਸੁਫ ਜਿਹੇ ਦਿੱਗਜ਼ਾਂ ਦੀ ਕੰਪਨੀ ’ਚ ਸ਼ਾਮਿਲ ਹੋ ਗਿਆ ਹਾਂ ਜੋ ਹਮੇਸ਼ਾ ਪਾਕਿਸਤਾਨ ਕ੍ਰਿਕਟ ਦੇ ਚਮਕਦੇ ਸਿਤਾਰੇ ਰਹਿਣਗੇ। ਇਹ ਮੇਰੇ ਕਰੀਅਰ ਦਾ ਇਕ ਹੋਰ ਮੀਲ ਦਾ ਪੱਥਰ ਹੈ, ਜਿਸ ਲਈ ਹੁਣ ਮੈਨੂੰ ਹੋਰ ਵੀ ਸਖ਼ਤ ਮਿਹਨਤ ਕਰਨ ਦੀ ਜ਼ਰੂਰਤ ਪਵੇਗੀ ਤਾਂਕਿ ਮੇਰੇ ਲਈ ਜਨਵਰੀ 1984 ਤੋਂ ਅਕਤੂਬਰ 1988 ਤਕ ਸਰ ਵਿਵਿਅਨ ਰਿਚਰਡਸ ਤੇ 1258 ਦਿਨਾਂ ਲਈ ਵਿਰਾਟ ਕੋਹਲੀ ਦੀ ਤਰ੍ਹਾਂ ਵਨ ਡੇ ਰੈਂਕਿੰਗ ’ਤੇ ਪਕੜ ਬਣੀ ਰਹੇ।’

ਇਸ ਬਿਆਨ ’ਚ ਬਾਬਰ ਆਜ਼ਮ ਨੇ ਅੱਗੇ ਕਿਹਾ, ‘ਮੈਂ ਪਹਿਲਾਂ ਟੀ20ਆਈ ਰੈਂਕਿੰਗ ’ਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਪਰ ਟੀਚਾ ਟੈਸਟ ਰੈਂਕਿੰਗ ’ਚ ਨੰਬਰ ਵਨ ਦੀ ਕੁਰਸੀ ਹਾਸਿਲ ਕਰਨਾ ਹੈ ਜੋ ਹਰ ਬੱਲੇਬਾਜ਼ ਦਾ ਸੁਪਨਾ ਹੁੰਦਾ ਹੈ। ਮੈਂ ਇਸ ਉਦੇਸ਼ ਨੂੰ ਪ੍ਰਾਪਤ ਕਰਨਾ ਲਈ ਸਮਝਦਾ ਹਾਂ, ਮੈਨੂੰ ਨਾ ਸਿਰਫ ਲਗਾਤਾਰ ਪ੍ਰਦਰਸ਼ਨ ਕਰਨਾ ਪਵੇਗਾ ਬਲਕਿ ਇਸ ਤੋਂ ਵੀ ਮਹੱਤਵਪੂਰਨ ਗੱਲ ਅਹਿਮ ਪੱਖਾਂ ਖ਼ਿਲਾਫ਼ ਪ੍ਰਦਰਸ਼ਨ ਕਰਨਾ ਹੈ।’

Posted By: Rajnish Kaur