ਸਾਉਥੈਪਟਨ, ਏਐੱਨਆਈ : Ind vs Eng WTC Final: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ ਨਿਊਜ਼ੀਲੈਂਡ ਖ਼ਿਲਾਫ ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੌਰਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ’ਤੇ ਚਾਨਣਾ ਪਾਇਆ ਹੈ। ਭਾਰਤ ਤੇ ਨਿਊਜ਼ੀਲੈਂਡ 18 ਜੂਨ ਤੋਂ ਇੱਥੇ ਦੇ Aegeas Bowl ’ਚ ਡਬਲਯੂਟੀਸੀ ਦੇ ਫਾਈਨਲ ’ਚ ਭਿੜਨਗੇ। ਟੈ੍ਰਂਟ ਬੋਲਡ ਤੇ ਟਿਮ ਸਾਉਥੀ ਦੱਬੇ ਹੱਥੀ ਦੇ ਖਿਡਾਰੀਆਂ ਲਈ ਇਕ ਚੁਣੌਤੀ ਬਣੇ ਹੋਏ ਹਨ ਪਰ ਅਗਰਕਰ ਨੂੰ ਲਗਦਾ ਹੈ ਕਿ ਕਾਈਲ ਜੈਮੀਸਨ ਦਾ ਸਾਹਮਣਾ ਕਰਨਾ ਪੂਰੀ ਤਰ੍ਹਾਂ ਨਾਲ ਵੱਖ ਖ਼ਤਰਾ ਹੋਵੇਗਾ।


ਸਟਾਰ ਸਪੋਰਟਜ਼ ਦੇ ਸ਼ੋਅ ਗੇਮ ਪਲਾਨ ’ਚ ਗੱਲ ਕਰਦੇ ਹੋਏ ਅਜੀਤ ਅਗਰਕਰ ਨੇ ਕਿਹਾ, ‘ਨਿਊਜ਼ੀਲੈਂਡ ਦੀ ਟੀਮ ’ਚ ਨਿਸ਼ਚਿਤ ਰੂਪ ਨਾਲ ਬਹੁਤ ਵਿਭਿੰਨਤਾ ਹੈ। ਮੇਰਾ ਮਤਲਬ ਹੈ ਕਿ ਅਜਿਹਾ ਇਸ ਲਈ ਹੈ, ਕਿਉਂਕਿ ਤੁਸੀਂ ਜੈਮੀਸਨ ਜਿਹੇ ਕਿਸੇ ਵਿਅਕਤੀ ਨੂੰ ਦੇਖਦੇ ਹੋ ਜੋ ਇਕ ਲੰਬਾ ਲੜਕਾ ਹੈ ਤੇ ਇਕ ਵੱਖ ਚੁਣੌਤੀ ਪੇਸ਼ ਕਰੇਗਾ। ਬੋਲਟ ਤੇ ਸਾਉਥੀ ਦੋਵੇਂ ਗੇਂਦਬਾਜ਼ ਕਰਨਗੇ, ਇਕ ਗੇਂਦ ਤੁਹਾਡੇ ਕੋਲ ਆਵੇਗੀ, ਇਕ ਗੇਂਦ ਖੱਬੇ ਹੱਥ ਦੇ ਬੱਲੇਬਾਜ਼ ਦੇ ਰੂਪ ’ਚ ਤੁਹਾਡੇ ਤੋਂ ਦੂਰ ਜਾਵੇਗੀ ਤੇ ਫਿਰ ਵੈਗਨਰ, ਜਦ ਕੁਝ (ਸੀਮ ਤੇ ਸਵਿੰਗ) ਨਹੀਂ ਹੋ ਰਿਹਾ ਹੁੰਦਾ ਤੇ ਤੁਸੀਂ ਜਾਣਦੇ ਹੋ, ਸਭ ਕੁਝ ਸਪਾਟ ਲਗਦਾ ਹੈ ਤਾਂ ਉਹ ਆਉਂਦੇ ਹਨ ਤੇ ਕੁਝ ਕਰਦੇ ਹਨ ਤੇ ਉਹ ਇਸ ਨੂੰ ਨਿਯਮਿਤ ਰੂਪ ਨਾਲ ਕਰਦੇ ਆ ਰਹੇ ਹਨ। ਅਜਿਹੇ ’ਚ ਚੁਣੌਤੀਆਂ ਕੁਝ ਵੱਖ ਹੋ ਸਕਦੀਆਂ ਹਨ।’


ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਇਹ ਵੀ ਕਿ ਇੰਗਲੈਂਡ ’ਚ ਹਾਲਤ ਨਿਊਜ਼ੀਲੈਂਡ ਦੇ ਪੱਖ ’ਚ ਹੋਣ ਦੀ ਜ਼ਿਆਦਾ ਸੰਭਾਵਨਾ ਹੈ, ਕਿਉਂਕਿ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਹਾਲ ਦੇ ਦਿਨਾਂ ’ਚ ਘਰ ਤੋਂ ਦੂਰ ਕੋਈ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ। ਉਨ੍ਹਾਂ ਨੇ ਕਿਹਾ ਹੈ, ‘ਨਾਲ ਹੀ ਦੋ ਚੀਜ਼ ਉਨ੍ਹਾਂ ਦੇ ਪੱਖ ’ਚ ਕੰਮ ਕਰਦੀ ਹੈ, ਉਹ ਹੈ ਹਾਲਤ, ਕਿਉਂਕਿ ਤੁਸੀਂ ਇੰਗਲੈਂਡ ’ਚ ਖੇਡ ਰਹੇ ਹੋ, ਇਹ ਲਗਪਗ ਉਸੇ ਤਰ੍ਹਾਂ ਹੀ ਹੈ ਜਿਵੇਂ ਤੁਹਾਨੂੰ ਨਿਊਜ਼ੀਲੈਂਡ ’ਚ ਮਿਲਦਾ ਹੈ। ਤਾਂ ਇਹ ਉਸ ਡਬਲ ਗੇਂਦ ਦੇ ਨਾਲ ਥੋੜ੍ਹਾ ਆਸਾਨ ਹੋ ਜਾਂਦਾ ਹੈ ਜੋ ਚਾਰੇ ਪਾਸੇ ਸਵਿੰਗ ਕਰਦੀ ਹੈ। ਇਸ ਲਈ ਚੁਣੌਤੀਆਂ ਕਾਫੀ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਭਾਰਤ ਨੇ ਹਾਲ ਦੇ ਦਿਨਾਂ ’ਚ ਕੋਈ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ, ਆਸਟ੍ਰੇਲੀਆ ਦੌਰੇ ਤੋਂ ਬਾਅਦ ਘਰ ਤੋਂ ਦੂਰ ਟੈਸਟ ਕ੍ਰਿਕਟ ਨਹੀਂ ਹੈ।’

Posted By: Rajnish Kaur