ਜੇਐੱਨਐੱਨ, ਕਾਨਪੁਰ : ਭਾਰਤੀ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਵੀਰਵਾਰ ਨੂੰ ਅਭਿਆਸ ਲਈ ਰੋਵਰਸ ਮੈਦਾਨ ਪਹੁੰਚੇ ਤੇ ਉਨ੍ਹਾਂ ਇਸ ਦੌਰਾਨ ਫਿਟਨੈੱਸ ਨੂੰ ਧਿਆਨ 'ਚ ਰੱਖਦੇ ਹੋਏ ਯੋਗ ਤੇ ਵਾਰਮਅਪ ਕੀਤਾ। ਕੁਲਦੀਪ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਮੈਦਾਨ 'ਤੇ ਗੇਂਦਬਾਜ਼ੀ ਲਈ ਉਤਰੇ। ਭਾਰਤੀ ਕ੍ਰਿਕਟ 'ਚ ਕਾਨਪੁਰ ਦੀ ਸ਼ਾਨ ਬਣੇ ਕੁਲਦੀਪ ਨੇ ਰੋਵਰਸ ਮੈਦਾਨ 'ਚ ਸਵੇਰੇ ਸੱਤ ਵਜੇ ਕੋਚ ਕਪਿਲ ਪਾਂਡੇਯ ਤੇ ਸਾਥੀ ਖਿਡਾਰੀਆਂ ਨਾਲ ਅਭਿਆਸ ਕੀਤਾ। ਕੋਚ ਕਪਿਲ ਪਾਂਡੇਯ ਮੁਤਾਬਕ ਕੁਲਦੀਪ ਨੇ ਅਭਿਆਸ 'ਚ ਨਿਰੰਤਰਤਾ ਬਣਾਉਣ ਲਈ ਘਰ 'ਚ ਅਭਿਆਸ ਜਾਰੀ ਰੱਖਿਆ। ਉਹ ਛੱਤ 'ਤੇ ਗੇਂਦਬਾਜ਼ੀ ਕਰ ਕੇ ਸਰੀਰਕ ਹਲਚਲ ਬਣਾਏ ਰੱਖਦੇ ਸਨ। ਮੈਦਾਨ 'ਚ ਉਨ੍ਹਾਂ ਸਭ ਤੋਂ ਪਹਿਲਾਂ ਫਿਟਨੈੱਸ ਲਈ ਕਸਰਤ ਕੀਤੀ। ਕਈ ਦਿਨਾਂ ਬਾਅਦ ਖੁੱਲ੍ਹੇ ਮੈਦਾਨ 'ਚ ਦੌੜਨ ਤੋਂ ਬਾਅਦ ਚਾਈਨਾਮੈਨ ਨੇ ਸਾਥੀ ਖਿਡਾਰੀਆਂ ਨਾਲ ਯੋਗ ਕੀਤਾ। ਨੈਟਸ 'ਤੇ ਗੇਂਦਬਾਜ਼ੀ ਦੌਰਾਨ ਕੁਲਦੀਪ ਟੱਪੇ 'ਤੇ ਗੇਂਦਬਾਜ਼ੀ ਬਾਰੇ ਚੌਕਸ ਰਹੇ। ਕੋਚ ਤੋਂ ਗੇਂਦ ਦੀ ਗ੍ਪਿੰਗ ਤੇ ਚਾਈਨਾਮੈਨ ਗੇਂਦਬਾਜੀ ਦੇ ਟਿਪਸ ਲਏ। ਕੋਚ ਮੁਤਾਬਕ ਕੁਲਦੀਪ ਨੂੰ ਰੋਜ਼ਾਨਾ ਫਿਟਨੈੱਸ ਤੇ ਗੇਂਦਬਾਜ਼ੀ ਦਾ ਅਭਿਆਸ ਕਰਵਾਇਆ ਜਾਵੇਗਾ ਤਾਂਕਿ ਉਨ੍ਹਾਂ ਦੀਆਂ ਤਿਆਰੀਆਂ 'ਚ ਕੋਈ ਕਮੀ ਨਾ ਰਹੇ। ਕੁਲਦੀਪ ਨੇ ਦੱਸਿਆ ਕਿ ਅਭਿਆਸ ਦੌਰਾਨ ਉਨ੍ਹਾਂ ਦਾ ਸਾਰਾ ਧਿਆਨ ਲਾਈਨ-ਲੈਂਥ 'ਤੇ ਰਿਹਾ ਕਿਉਂਕਿ ਲੰਬੇ ਸਮੇਂ ਦੇ ਵਕਫੇ ਤੋਂ ਬਾਅਦ ਉਹ ਮੈਦਾਨ 'ਤੇ ਅਭਿਆਸ ਕਰ ਰਹੇ ਹਨ।