ਐਂਟੀਗੁਆ : ਮੈਦਾਨ 'ਤੇ ਆਪਣੇ ਘਾਤਕ ਪ੍ਰਦਰਸ਼ਨ ਨਾਲ ਜਾਣੇ ਜਾਂਦੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਨੈਟਸ ਲਗਾਤਾਰ ਪ੍ਰੈਕਟਿਸ ਕਰਨ ਤੋਂ ਡਰ ਲਗਦਾ ਹੈ। ਉਹ ਇਸ ਦੀ ਥਾਂ ਮੈਦਾਨ ਦੀ ਸੈਂਟਰ ਪਿਚ ਫੀਲਡਿੰਗ ਲਗਾਤਾਰ ਪ੍ਰੈਕਟਿਸ ਕਰਨਾ ਪਸੰਦ ਕਰਦੇ ਹਨ ਤਾਂਕਿ ਮੈਚ ਜਿਹਾ ਤਜਰਬਾ ਮਿਲੇ।

ਵਿਰਾਟ ਨੇ bcci.tv ਲਈ ਮਹਾਨ ਕੈਰੇਬਿਆਈ ਖਿਡਾਰੀ ਸਰ ਵਿਵਿਅਨ ਰਿਚਰਡਸ ਦੇ ਨਾਲ ਗੱਲਬਾਤ 'ਚ ਇਸ ਗੱਲ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਮੈਂ ਇਹ ਗੱਲ ਕਈ ਵਾਰ ਮਹਿਸੂਸ ਕੀਤੀ ਹੈ ਕਿ, ਜਿਥੇ ਪਿਚ ਤੇਜ਼ ਤੇ ਉਛਾਲ ਭਰੀ ਹੁੰਦੀ ਸੀ, ਨੈਟਸ 'ਚ ਵੀ ਜਦੋਂ ਆਪ ਖੇਡ ਰਹੇ ਹਾਂ ਤਾਂ ਮੈਨੂੰ ਭਰੋਸਾ ਹੈ ਕਿ ਤੁਸੀਂ ਪ੍ਰੈਕਟਿਸ ਲਈ ਨਹੀਂ ਜਾਂਦੇ ਹੋਵੋੇਗੇ ਤੇ ਉਂਝ ਹੀ ਬੱਲੇਬਾਜ਼ੀ ਦਾ ਅਭਿਆਸ ਕਰਦੇ ਹੋਵੇੋਗੇ। ਤੁਸੀਂ ਸੋਚਦੇ ਹੋਵੋਗੇ ਕਿ ਇਕ ਵੀ ਗੇਂਦ ਬੈਟ ਦੇ ਕਿਨਾਰੇ ਨਾਲ ਨਹੀਂ ਲੱਗੇਗੀ ਤੇ ਹਰ ਗੇਂਦ ਨੂੰ ਬੱਲੇ ਦੇ ਮਿਡਲ ਤੋਂ ਹਿਟ ਕਰਾਂਗਾ।


ਰਿਚਰਡਸ ਨੇ ਕਿਹਾ ਕਿ ਉਨ੍ਹਾਂ ਨੂੰ ਨੈਟਸ ਦੇ ਦੌਰਾਨ ਹਮੇਸ਼ਾ ਇਕ ਅਣਜਾਨ ਜਿਹਾ ਡਰ ਲੱਗਿਆ ਤੇ ਉਹ ਵੀ ਇਸ ਦੌਰਾਨ ਖੁੱਲ੍ਹ ਕੇ ਨਹੀਂ ਖੇਡ ਸਕੇ। ਇਸ 'ਤੇ ਵਿਰਾਟ ਨੇ ਕਿਹਾ, ਮੇਰੇ ਨਾਲ ਵੀ ਅਜਿਹਾ ਹੁੰਦਾ ਹੈ। ਮੈਂ ਨੈਟਸ 'ਤੇ ਖੁੱਲ੍ਹ ਕੇ ਨਹੀਂ ਖੇਡਦਾ। ਮੈਂ ਸੈਂਟਰ ਵਿਕਟ 'ਤੇ ਖੇਡਣ ਨੂੰ ਪਹਿਲ ਦਿੰਦਾ ਹਾਂ, ਜਿਥੇ ਫਿਲਡਿੰਗ ਸਜੀ ਹੋਈ ਹੋਵੇ ਤਾਂਕਿ ਮੈਚ ਦੇ ਸਥਿਤੀ ਦਾ ਅਹਿਸਾਸ ਹੋਵੇ।

Posted By: Jaskamal