ਸਿਡਨੀ (ਰਾਇਟਰ) : ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ਦੀ ਕਾਫੀ ਸਨਿਚਰਵਾਰ ਨੂੰ ਭਾਰਤੀ ਟੀਮ 'ਤੇ ਵੀ ਭਾਰੀ ਪਈ। ਇਸ ਸਾਲ ਇੰਗਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਸਹੀ ਟੀਮ ਭਾਲ ਚੁੱਕੀ ਟੀਮ ਇੰਡੀਆ ਨੂੰ ਆਸਟ੫ੇਲੀਆ ਖ਼ਿਲਾਫ਼ ਪਹਿਲੇ ਵਨ ਡੇ 'ਚ ਝਟਕਾ ਲੱਗਾ। ਖ਼ਾਸ ਤੌਰ 'ਤੇ ਪਾਂਡਿਆ ਦੇ ਮੁਅੱਤਲ ਹੋ ਕੇ ਭਾਰਤ ਮੁੜਨ ਨਾਲ ਟੀਮ ਦੀ ਚੋਣ ਸਹੀ ਨਹੀਂ ਹੋ ਸਕੀ ਤੇ 71 ਸਾਲ ਵਿਚ ਪਹਿਲੀ ਵਾਰ ਆਸਟ੫ੇਲੀਆ ਵਿਚ ਟੈਸਟ ਸੀਰੀਜ਼ ਜਿੱਤਣ ਵਾਲੀ ਵਿਰਾਟ ਦੀ ਟੀਮ ਨੂੰ ਮੇਜ਼ਬਾਨਾਂ ਖ਼ਿਲਾਫ਼ ਪਹਿਲੇ ਵਨ ਡੇ ਵਿਚ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤੇਜ਼ ਗੇਂਦਬਾਜ਼ੀ ਹਰਫ਼ਨਮੌਲਾ ਹਾਰਦਿਕ ਦੇ ਟੀਮ ਵਿਚ ਰਹਿਣ ਨਾਲ ਵਿਰਾਟ ਕੋਲ ਇਕ ਵਾਧੂ ਬੱਲੇਬਾਜ਼ ਹੋ ਜਾਂਦਾ ਹੈ। ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਆਸਟ੍ਰੇਲੀਆ ਨੇ ਤੇਜ਼ ਗੇਂਦਬਾਜ਼ ਜੇਈ ਰਿਚਰਡਸਨ (4/26) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੂੰ ਹਰਾ ਦਿੱਤਾ। ਉੱਪ ਕਪਤਾਨ ਰੋਹਿਤ ਸ਼ਰਮਾ (133) ਦੀ ਸੈਂਕੜੇ ਵਾਲੀ ਪਾਰੀ ਵੀ ਭਾਰਤ ਨੂੰ ਜਿੱਤ ਨਹੀਂ ਦਿਵਾ ਸਕੀ। ਇਸ ਨਾਲ ਆਸਟ੫ੇਲੀਆ ਨੇ ਤਿੰਨ ਵਨ ਡੇ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਇਹ ਆਸਟ੍ਰੇਲੀਆ ਦੀ ਅੰਤਰਰਾਸਟਰੀ ਕਿ੍ਰਕਟ ਵਿਚ 1000ਵੀਂ ਜਿੱਤ ਹੈ। ਭਾਰਤ ਖ਼ਿਲਾਫ਼ ਆਸਟ੫ੇਲੀਆ ਦੀ ਇਹ 74ਵੀਂ ਵਨ ਡੇ ਜਿੱਤ ਹੈ। ਦੋਵਾਂ ਟੀਮਾਂ ਵਿਚਾਲੇ 129 ਮੈਚ ਹੋਏ ਹਨ।

ਭਾਰਤ ਲਈ 10,000 ਦੌੜਾਂ ਬਣਾਉਣ ਵਾਲੇ ਪੰਜਵੇਂ ਖਿਡਾਰੀ ਬਣੇ ਧੋਨੀ

ਸਿਡਨੀ : ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਲਈ ਵਨ ਡੇ ਵਿਚ 10,000 ਦੌੜਾਂ ਬਣਾਉਣ ਵਾਲੇ ਪੰਜਵੇਂ ਖਿਡਾਰੀ ਬਣ ਗਏ ਹਨ। ਧੋਨੀ ਨੂੰ ਇਸ ਉਪਲੱਬਧੀ ਤਕ ਪੁੱਜਣ ਲਈ ਸਿਰਫ਼ ਇਕ ਦੌੜ ਦੀ ਲੋੜ ਸੀ। 50 ਓਵਰਾਂ ਦੀ ਿਯਕਟ ਵਿਚ ਵਿਕਟਕੀਪਰ ਧੋਨੀ ਦੇ ਨਾਂ ਇਸ ਤੋਂ ਪਹਿਲਾਂ 10173 ਦੌੜਾਂ ਸੀ ਪਰ ਇਨ੍ਹਾਂ ਵਿਚੋਂ 174 ਦੌੜਾਂ ਉਨ੍ਹਾਂ ਨੇ 2007 ਵਿਚ ਏਸ਼ੀਆ ਇਲੈਵਨ ਵੱਲੋਂ ਖੇਡਦੇ ਹੋਏ ਅਫਰੀਕਾ ਇਲੈਵਨ ਖ਼ਿਲਾਫ਼ ਬਣਾਈਆਂ ਸਨ। ਧੋਨੀ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੫ਾਵਿੜ ਤੇ ਵਿਰਾਟ ਕੋਹਲੀ ਭਾਰਤ ਲਈ ਵਨ ਡੇ ਵਿਚ 10,000 ਦੌੜਾਂ ਬਣਾ ਚੁੱਕੇ ਹਨ। ਵਨ ਡੇ ਿਯਕਟ ਦੇ ਇਤਿਹਾਸ ਵਿਚ 10,000 ਦੌੜਾਂ ਬਣਾਉਣ ਵਾਲੇ ਧੋਨੀ ਦੁਨੀਆ ਦੇ 12ਵੇਂ ਖਿਡਾਰੀ ਹਨ।